
ਬਟਾਲਾ, 25 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਰਾਜ ਸਿਖਿਆ ਵਿਭਾਗ ਅਤੇ ਬ੍ਰਿਟਿਸ ਕੌਸਲ ਅਥਾਰਟੀ ਦੇ ਆਪਸੀ ਸਹਿਯੋਗ ਨਾਲ ਸੁਰੂ ਕੀਤੇ ਗਏ ਪ੍ਰੋਜੈਕਟ (ਪੈਲਟੀ) ਪੰਜਾਬ ਇੰਗਲਿਸ ਲੈਂਗੂਏਜ਼ ਟਰੇਨਿੰਗ ਇੰਨਸੀਏਟਿਵ ਅਧੀਨ ਪੰਜਾਬ ਦੇ ਸਾਰੇ ਜਿਲਿਆਂ ਵਿਚੋਂ ਚੰਗੀਗੜ੍ਹ ਪਹੁੰਚੇ ਮਾਸਟਰ ਟਰੇਨਰ ਨੂੰ ਮਿਤੀ 23 ਸਤੰਬਰ ਨੂੰ ਲਲਿਤ ਇੰਟਰਨੈਸ਼ਨਲ ਚੰਡੀਗੜ੍ਹ ਵਿਖੇ ਉਹਨਾ ਦੀਆਂ ਮਾਸਟਰ ਟਰੇਨਰ ਦੀਆਂ ਵਧੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤੇ ਮਾਸਟਰ ਟਰੇਨਰ ਦਾ ਪ੍ਰੋਜੈਕਟ ਨਵੰਬਰ 2013 ਵਿਚ ਸ਼ੁਰੂ ਕੀਤਾ ਗਿਆ ਸੀ।ਇਸ ਅਧੀਨ ਰਾਜ ਦੇ ਸਰਕਾਰੀ ਸਕੂਲਾਂ ਵਿਚ ਅੰਗਰੇਜੀ ਵਿਸ਼ੇ ਦੇ ਸੁਧਾਰ ਲਈ ਐਕਟਿਵਟੀਜ਼ ਅਧਾਰਿਤ ਸਿਖਿਆ ਕ੍ਰਿਆਵਾਂ ਕਰਵਾਉਣ ਲਈ ਮਾਸਟਰ ਟਰੇਨਰਜ਼ ਨੂੰ ਟ੍ਰੇਂਡ ਕੀਤਾ ਗਿਆ ਸੀ। ਜਿੰਨਾ ਨੇ ਬਾਅਦ ਵਿਚ ਜਿਲ੍ਹੇ ਦੇ ਵਿਸ਼ਾ ਮਾਹਿਰਾ ਨੂੰ ਟ੍ਰੇਂਡ ਕੀਤਾ ਸੀ ਤੇ ਇਹ ਵਿਸ਼ਾ ਮਾਹਿਰਾ ਨੇ ਬੱਚਿਆਂ ਨੂੰ ਕ੍ਰਿਰਿਆਤਮਿਕ ਤਰੀਕੇ ਨਾਲ ਅੰਗਰੇਜ਼ੀ ਦਾ ਵਿਸ਼ਾ ਪੜਾਇਆ ਸੀ ਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਇਸ ਪ੍ਰੋਜੈਕਟ ਦੇ ਪੰਜਾਬ 170 ਮਾਸਟਰ ਟ੍ਰੇਨਰ ਸਨਮਾਨਿਤ ਕੀਤੇ, ਜਿੰਨਾ ਵਿਚ 14 ਅਧਿਆਪਕ ਗੁਰਦਾਸਪੁਰ ਜਿਲੇ ਨਾਲ ਸਬੰਧਿਤ ਹਨ।ਇਸ ਸਬੰਧ ਵਿਚ ਗੁਰਦਾਸਪੁਰ ਜਿਲੇ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿਘ ਸੈਣੀ ਵੱਲੋਂ ਵਧਾਈ ਦਿਤੀ ਹੈ ਤੇ ਭਵਿੱਖ ਵਿਚ ਹੋਰ ਵੀ ਵਧੀਆ ਕਾਰਗੂਜਾਰੀ ਕਰਨ ਬਾਰੇ ਕਿਹਾ ਹੈ ਤਾਂ ਜ਼ੋ ਗੁਰਦਾਸਪੁਰ ਜਿਲੇ ਦਾ ਪੜ੍ਹਾਈ ਦੇ ਖੇਤਰ ਵਿਚ ਹੋਰ ਵੀ ਨਾ ਰੋਸ਼ਨ ਹੋ ਸਕੇ।ਇਸ ਸਨਮਾਨ ਸਮਾਰੋਹ ਵਿਚ ਬ੍ਰਿਟਿਸ ਕੌਸ਼ਲ ਦੇ ਪ੍ਰੋਜੈਕਟ ਇੰਚਾਰਜ ਕਮਲ ਸੋਹੀ, ਮਾਈਕਲ, ਐਮੀ ਅਤੇ ਪੰਜਾਬ ਕੋਆਰਡੀਨੇਟਰ ਮੈਡਮਅਵਸਥੀ ਆਦਿ ਹਾਜ਼ਰ ਸਨ।ਗੁਰਦਾਸਪੁਰ ਜਿਲੇ ਦੇ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿਚ ਸ੍ਰੀ ਨਰਿੰਦਰ ਸਿੰਘ ਬਿਸ਼ਟ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ, ਪ੍ਰੇਮ ਪਾਲ, ਇੰਰਦਜੀਤ ਸ਼ਰਮਾ, ਸਤਨਾਮ ਸਿੰਘ ਲੇਹਲ, ਸਤਪਾਲ ਪੁਰੋਵਾਲ ਜੱਟਾਂ, ਰੁਪਿੰਦਰ ਬਾਜਵਾ ਡੇਰਾ ਬਾਬਾ ਨਾਨਕ, ਰਮਿੰਦਰ ਕੌਰ, ਨਿਧੀ ਸ਼ਰਮਾ, ਅਰਵਿੰਦਰ ਕੌਰ, ਅਸਵਨੀ ਕੌਟਾ, ਅਜਾਦ ਪਰਵਿੰਦਰ ਸਿੰਘ ,ਅਮਿਤਾ ਤੋਂ ਇਲਾਵਾ ਅੰਮ੍ਰਿਤਸਰ ਡੀ ਆਰ ਪੀ ਨਵਦੀਪ ਸਿੰਘ, ਜ਼ਸਪਿੰਦਰ ਕੌਰ , ਗੀਤਿਕਾ ਸਰਮਾ, ਮੀਨੂੰ ਸਰਮਾ , ਪੂਜਾ ਸ਼ਰਮਾ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media