ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾ ਤਹਿਤ ਸ੍ਰੀ ਗੁਰੂ ਨਾਨਕ
ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਰਕਾਰੀ ਸਕੂਲ ਸ.ਕੰ.ਸ.ਸ.ਸਮਾਰਟ ਸਕੂਲ ਮਾਲ ਰੋਡ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ ਕਰਵਾਏ ਗਏ।ਜਿਸ ਵਿੱਚ ਵੱਖ-ਵੱਖ ਸਕੂਲਾਂ ਸਮੇਤ ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਭਾਗ ਲਿਆ।
ਵਿਦਿਆਰਥੀਆਂ ਨੇ ਦਸਤਾਰ ਬੰਦੀ, ਸ਼ਬਦ ਗਾਇਨ, ਭਾਸ਼ਣ ਮੁਕਾਬਲੇ, ਕਵਿਤਾ, ਗੁਰਬਾਣੀ ਕੁਇਜ਼ ਅਤੇ ਗੁਰਬਾਣੀ ਸ਼ਬਦ ਦੀ ਵਿਆਖਿਆ ਮੁਕਾਬਲਿਆਂ ਵਿਚ ਭਾਗ ਲਿਆ।ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਦਸਤਾਰ ਬੰਦੀ ਮੁਕਾਬਲੇ ਵਿਚ ਸਿਮਰਨਜੀਤ ਕੌਰ ਅਤੇ ਪ੍ਰਭਜੀਤ ਕੌਰ ਨੇ ਪਹਿਲਾ ਸਥਾਨ, ਸ਼ਬਦ ਗਾਇਨ ਮੁਕਾਬਲੇ ਵਿਚ ਹਰਨੂਰ ਕੌਰ (ਜੂਨੀਅਰ ਟੀਮ) ਨੇ ਪਹਿਲਾ, ਰਾਜਪ੍ਰਿਤ ਕੌਰ (ਸੈਕੰਡਰੀ ਟੀਮ) ਨੇ ਪਹਿਲਾ ਅਤੇ ਸੋਨੀਆ (ਸੀਨੀਅਰ ਸੈਕੰਡਰੀ ਟੀਮ) ਨੇ ਵੀ ਪਹਿਲਾ ਸਥਾਨ, ਭਾਸ਼ਣ ਮੁਕਾਬਲੇ ਵਿਚ ਸੰਦੀਪ ਕੌਰ (ਸੀਨੀਅਰ ਸੈਕੰਡਰੀ) ਨੇ ਪਹਿਲਾ, ਕਵਿਤਾ ਮੁਕਾਬਲੇ ਵਿਚ ਨਵਰੋਜ਼ ਕੌਰ (ਸੀਨੀਅਰ ਸੈਕੰਡਰੀ) ਨੇ ਪਹਿਲਾ ਸਥਾਨ, ਗੁਰਬਾਣੀ ਸ਼ਬਦ ਵਿਆਖਿਆ ਮੁਕਾਬਲੇ ਵਿਚ ਸਿਮਰਨਜੀਤ ਕੌਰ (ਸੀਨੀਅਰ ਸੈਕੰਡਰੀ ਟੀਮ) ਨੇ ਦੂਸਰਾ, ਰਾਜਬੀਰ ਕੌਰ (ਸੈਕੰਡਰੀ ਟੀਮ) ਨੇ ਤੀਸਰਾ, ਮਨਪ੍ਰੀਤ ਕੌਟ (ਮਿਡਲ ਵਰਗ) ਨੇ ਤੀਸਰਾ ਸਥਾਨ, ਵਾਣੀ (ਜੂਨੀਅਰ ਵਰਗ) ਨੇ ਦੂਸਰਾ ਸਥਾਨ, ਗੁਰਬਾਣੀ ਕੁਇਜ਼ ਮੁਕਾਬਲੇ ਵਿਚ ਤਿੰਨੇ ਪੱਧਰਾਂ `ਤੇ ਮਾਲ ਰੋਡ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਉਚਾ ਕੀਤਾ।
ਮਾਲ ਰੋਡ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਮਾਗਮ ਉਪਰੰਤ ਜੇਤੂ ਵਿਦਿਆਰਥਣਾਂ ਅਤੇ ਵਿਦਿਆਰਥਣਾਂ ਦੀ ਤਿਆਰੀ ਕਰਵਾਉਣ ਵਾਲੇ ਅਤੇ ਸਮਾਗਮ ਆਯੋਜਕਾਂ ਸ੍ਰੀਮਤੀ ਕੁਲਬੀਰ ਕੌਰ (ਲੈਕਚਾਰ ਪੋਲ. ਸਾਇੰਸ), ਸ੍ਰੀਮਤੀ ਹਰਜਿੰਦਰ ਕੌਰ (ਲੈਕਚਰਾਰ ਹੋਮ ਸਾਇੰਸ), ਸ੍ਰੀਮਤੀ ਹਰਜਿੰਦਰ ਕੌਰ (ਲੈਕਚਰਾਰ ਸੰਗੀਤ) ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਸਹਿਯੋਗੀ ਅਧਿਆਪਕਾ ਸ੍ਰੀਮਤੀ ਮਨਦੀਪ ਕੌਰ (ਲੈਕਚਰਾਰ ਅੰਗਰੇਜ਼ੀ), ਸ੍ਰੀਮਤੀ ਬਿਮਲਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਪੂਨੀਤ, ਸ੍ਰੀਮਤੀ ਗੁਲਸ਼ਨ, ਸ੍ਰੀਮਤੀ ਰਮਨਦੀਪ ਕੌਰ, ਪਰਮ ਆਫਤਾਬ ਸਿੰਘ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀਮਤੀ ਮਨਿੰਦਰ ਕੌਰ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਨੀਲਮ ਅਤੇ ਅਸ਼ੋਕ ਕੁਮਾਰ ਨੂੰ ਸਮਾਗਮ ਦੀ ਸਫਲਤਾ ਲਈ ਹੌਂਸਲਾ ਅਫਜ਼ਾਈ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਰਾਹ `ਤੇ ਚੱਲਣ ਦੀ ਨਸੀਹਤ ਦਿੱਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media