Friday, October 16, 2026

ਮਾਤਾ ਬਨਾਮ ਦਾਦੀ ਮਾਤਾ (ਮਿੰਨੀ ਕਹਾਣੀ)

   ਕੁਲਦੀਪ ਨਵੇਂ ਕੱਪੜੇ ਤੇ ਬੂਟ ਪਾ, ਹੱਥ ਵਿੱਚ ਕੱਪੜਿਆਂ ਵਾਲਾ ਬੈਗ ਫੜ ਕੇ ਜਦੋਂ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਜਾਣ  ਲੱਗਾ ਤਾਂ ਦਰਾਂ ਵਿੱਚ ਟੁੱਟਾ ਜਿਹਾ ਮੰਜ਼ਾ ਡਾਹ ਕੇ ਬੈਠੀ ਉਸ ਦੀ ਬਿਰਧ ਦਾਦੀ ਮਾਤਾ ਨੇ ਕੁਲਦੀਪ ਨੂੰ ਕਿਹਾ, “ਵੇ ਪੁੱਤ, ਮੈਨੂੰ ਚੱਕਰ ਜਹੇ ਆਈ ਜਾਂਦੇ ਨੇ, ਸ਼ਹਿਰੋਂ ਦਵਾਈ ਹੀ ਦਵਾ ਲਿਆ।”
    “ਮੈਥੌਂ ਨ੍ਹੀ ਜਾ ਹੋਣਾ, ਮਾਤਾ ਵੈਸ਼ਨੂੰ ਦੇਵੀ ਮੱਥਾ ਟੇਕਣ ਚੱਲਿਆ ਸੀ, ਜਾਣ ਲੱਗੇ ਨੂੰ ਪਹਿਲਾਂ ਈ ਟੋਕ ਦਿੱਤਾ” ਕੁਲਦੀਪ ਗੁੱਸੇ ’ਚ ਬੋਲਿਆ ਅਤੇ ਮੰਜ਼ੇ ’ਤੇ ਦਰਦ ਨਾਲ ਤੜਫ ਰਹੀ ਆਪਣੀ ਬੁੱਢੀ ਦੀ ਮਾਤਾ ਨੂੰ ਛੱਡ ਮਾਤਾ ਦੇ ਮੱਥਾ ਟੇਕਣ ਚਲਾ ਗਿਆ।

Taswinder S

 

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋ – 98763-22677

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply