Tuesday, March 3, 2026

ਵਿਧਾਇਕ ਅਮਨ ਅਰੋੜਾ ਨੇ ਆਪਣੇ ਕਾਲਜ `ਚ 12 ਲੜਕੀਆਂ ਨੂੰ ਏ.ਐਨ.ਐਮ ਦੇ ਦਿੱਤੇ ਮੁਫਤ ਦਾਖਲੇ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਭਗਵਾਨ ਦਾਸ ਅਰੋੜਾ ਚੈਰੀਟੇਬਲ ਟਰੱਸਟ ਵਲੋਂ ਚਲਾਏ ਜਾ ਰਹੇ ਗੁਰੁ PUNJ3009201908ਨਾਨਕ ਦੇਵ ਇੰਸਟੀਚਿਊਟ ਆਫ ਨਰਸਿੰਗ ਕਾਲਜ ਵਿੱਚ 12 ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫਤ ਏ.ਐਨ.ਐਮ ਕੋਰਸ ਵਿੱਚ ਦਾਖਲਾ ਦਿੱਤਾ ਗਿਆ।ਇਹ ਜਾਣਕਾਰੀ ਦਿੰਦੇ ਕਾਲਜ ਦੇ ਡਾਇਰੈਕਟਰ ਅਤੇ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਬਾਬੂ ਭਗਵਾਨ ਦਾਸ ਅਰੋੜਾ ਦੀ 19ਵੀਂ ਬਰਸੀ ਮੌਕੇ 11 ਜਰੂਰਤਮੰਦ ਲੜਕੀਆਂ ਨੂੰ ਉਕਤ ਕੋਰਸ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ 12 ਜਰੂਰਤਮੰਦ ਲੜਕੀਆਂ ਨੂੰ ਇਹ ਕੋਰਸ ਮੁਫਤ ਕਰਵਾਉਣ ਦਾ ਦਾਖਲਾ ਦਿੱਤਾ ਗਿਆ ਹੈ, ਜੋ ਦੋ ਸਾਲ ਦੇ ਇਸ ਕੋਰਸ ਲਈ ਮੁਫਤ ਸਿੱਖਿਆ ਪ੍ਰਾਪਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਏ.ਐਨ.ਐਮ ਦੀ ਬਹੁਤ ਜਿਆਦਾ ਮੰਗ ਹੈ ।ਅਰੋੜਾ ਨੇ ਇਹ ਵੀ ਕਿਹਾ ਕਿ ਉਕਤ ਟਰੱਸਟ ਵਲੋਂ ਸਮੇ ਸਮੇ ਤੇ ਮੁਫਤ ਮੈਡੀਕਲ ਕੈਂਪ, ਦੰਦਾਂ ਦਾ ਚੈਕਅਪ ਕੈਂਪ, ਰਿਆਇਤੀ ਦਰਾਂ `ਤੇ ਇਲਾਜ, ਦਰਜਨਾਂ ਸਕੂਲਾਂ ਵਿਚ ਮੈਡੀਕਲ ਕੈਂਪ, ਮਾਹਿਰ ਡਾਕਟਰਾਂ ਵਲੋਂ ਲਗਾਏ ਜਾਂਦੇ ਹਨ।ਜਿਸ ਦਾ ਖਰਚ ਟਰੱਸਟ ਸਹਿਣ ਕਰਦਾ ਹੈ।ਉਨਾਂ ਨੇ ਕਾਲਜ ਵਿੱਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਮਨ ਲਗਾ ਕੇ ਪੜਾਈ ਕਰਕੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਣ ਲਈ ਕਿਹਾ।
           ਇਸ ਮੌਕੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਗੁਣਮਿੰਦਰ ਕੌਰ ਅਤੇ ਸਟਾਫ ਤੋਂ ਇਲਾਵਾ ਅਵਤਾਰ ਸਿੰਘ ਈਲਵਾਲ (ਜੋਨ ਇੰਚਾਰਜ), ਪਾਰਟੀ ਦੇ ਸੀਨਿਅਰ ਆਗੂ ਐਡਵੋਕੇਟ ਹਰਦੀਪ ਸਿੰਘ ਭਰੂਰ, ਐਡਵੋਕੇਟ ਹਰਪ੍ਰੀਤ ਹੰਝਰਾ, ਅਵਤਾਰ ਸਿੰਘ ੳਭਾਵਾਲ, ਮਨੀ ਸਰਾਓ, ਕਾਲਾ ਬਡਰੁੱਖਾਂ,ਹਰਪਾਲ ਸਿੰਘ ਬਡਰੁੱਖਾਂ, ਗੁਰਤੇਜ ਨਾਗਰਾ, ਅਵਤਾਰ ਸਿੰਘ ਤਾਰੀ, ਕੈਂਪ ਇੰਚਾਰਜ ਗੁਰਿੰਦਰਪਾਲ ਬਿੱਟੂ ਬੀਰਕਲਾਂ, ਰਾਣਾ ੳਭਾਵਾਲ, ਰਾਮ ਅਵਤਾਰ ਸਿੰਘ, ਜਸਵੰਤ ਸਿੰਘ ਮਿੱਠੂ, ਰਾਮ ਸਿੰਘ, ਹਰਦੀਪ ਸਿੰਘ, ਕਾਲਜ ਮੁੱਖ ਪ੍ਰਬੰਧਕ ਅਫਸਰ ਕੇ.ਐਸ ਦਿਓਲ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply