ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਅੰਮਿ੍ਰਤਸਰ ਉਤਰੀ ਦੇ ਪੁਲਿਸ ਸਾਂਝ ਕੇਂਦਰ ਨੇ ਇੰਸਪੈਕਟਰ ਅਨੂਪ ਸੈਣੀ ਦੀ
ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਆਮ ਲੋਕਾਂ ਲਈ ਮੁਫ਼ਤ ਡਾਕਟਰੀ ਕੈਂਪ ਲਗਾਇਆ, ਜਿਸ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ। ਸੈਣੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਹਿਰੀ ਪੁਲਿਸ ਆਮ ਲੋਕਾਂ ਨਾਲ ਨਾ ਕੇਵਲ ਸਾਂਝ ਪਾਉਣ ਲਈ ਯਤਨਸ਼ੀਲ ਹੈ, ਬਲਕਿ ਲੋਕ ਭਲਾਈ ਦੇ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ।ਉਨਾਂ ਦੱਸਿਆ ਕਿ ਬੀਤੇ ਮਹੀਨੇ ਪੁਲਿਸ ਵੱਲੋਂ ਵੱਡੀ ਪੱਧਰ `ਤੇ ਪੌਦੇ ਲਗਾ ਕੇ ਵਾਤਾਵਰਣ ਵਿਚ ਵਡਮੁੱਲਾ ਯੋਗਦਾਨ ਪਾਇਆ ਗਿਆ ਸੀ ਅਤੇ ਅੱਜ ਡਾਕਟਰੀ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ।
ਉਨਾਂ ਦੱਸਿਆ ਕਿ ਅੱਜ ਡਾ. ਰੀਨਾ ਭਾਟੀਆ ਅਪੋਲੋ ਹਸਪਤਾਲ ਨੇ 450 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ।ਇਸ ਵਿੱਚ ਆਟੋ ਡਰਾਈਵਰਾਂ ਅਤੇ ਐਸ.ਐਸ ਮਾਰੂਤੀ ਗੈਰਜ ਦੇ ਮਕੈਨਿਕ ਵੀ ਵੱਡੀ ਗਿਣਤੀ ਮੌਜੂਦ ਸਨ, ਜਿੰਨਾਂ ਨੂੰ ਵਿਸ਼ੇਸ਼ ਤੌਰ ਉਤੇ ਡਾਕਟਰੀ ਕੈਂਪ ਲਈ ਸੱਦਿਆ ਗਿਆ ਸੀ।ਇਸ ਵਿਚ ਜਨਰਲ ਚੈਕਅੱਪ, ਸ਼ੂਗਰ, ਅੱਖਾਂ ਦੀ ਜਾਂਚ, ਦਿਲ ਦੇ ਰੋਗਾਂ ਦੀ ਜਾਂਚ ਕੀਤੀ ਗਈ।
ਏ.ਡੀ.ਸੀ.ਪੀ ਹੈਡਕੁਆਰਟਰ ਸਰਤਾਜ ਸਿੰਘ ਚਾਹਲ ਨੇ ਸ਼ਹੀਦ ਦੀ ਤਸਵੀਰ `ਤੇ ਫੁਲ ਮਲਾਵਾਂ ਚੜਾ ਕੇ ਸ਼ਰਧਾ ਭੇਟ ਕੀਤੀ, ਜਦਕਿ ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਨੇ ਡਾਕਟਰੀ ਕੈਂਪ ਸ਼ੁਰੂ ਕਰਵਾਇਆ।ਇਸ ਮੌਕੇ ਏ.ਐਸ.ਆਈ ਹਰਚੰਦ ਸਿੰਘ, ਹੌਲਦਾਰ ਪ੍ਰੇਮ ਨਾਥ ਅਤੇ ਸਮੂਹ ਸਟਾਫ ਕੇਂਦਰ ਉਤਰੀ ਹਾਜ਼ਰ ਸੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media