ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਮੈਗਾ ਰੋਜ਼ਗਾਰ ਮੇਲਿਆਂ ਦੀ ਕੜੀ
ਵਿਚ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ ਛੇਹਰਟਾ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਵਿਚ ਜ਼ਿਆਦਾ ਨੌਜਵਾਨਾਂ ਤੇ ਲੜਕੀਆਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਵਿਚ ਰੁਚੀ ਵਿਖਾਈ, ਜਿੰਨਾ ਦੀ ਮਦਦ ਲਈ ਵੱਖ-ਵੱਖ ਵਿਭਾਗਾਂ ਦੁਆਰਾ ਮੁੱਢਲੀ ਸਿਖਲਾਈ ਤੇ ਬੈਂਕਾਂ ਦੁਆਰਾ ਕਰਜ਼ਾ ਸਹੂਲਤ ਦੇਣ ਸਬੰਧੀ ਸਟਾਲ ਮੇਲੇ ਵਿਚ ਲਗਾਏ ਹੋਏ ਸਨ।
ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕੁੱਝ ਨੌਜਵਾਨ ਤੇ ਮੁਟਿਆਰਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ਾ ਪ੍ਰਵਾਨਗੀ ਪੱਤਰ ਦਿੰਦੇ ਕਿਹਾ ਕਿ ਜੇਕਰ ਕੋਈ ਵੀ ਉਦਮੀ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਉਸ ਦੀ ਹਰ ਤਰਾਂ ਨਾਲ ਮਦਦ ਕਰੇਗੀ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਵੀ ਪ੍ਰਧਾਨ ਮੰਤਰੀ ਮੁਦਰਾ ਯੋਦਨਾ ਅਧੀਨ ਕਾਰੋਬਾਰੀ ਲੋੜਾਂ ਲਈ 50 ਹਜ਼ਾਰ ਤੋਂ 10 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਕਿਸੇ ਗਾਰੰਟੀ ਅਤੇ ਘੱਟ ਵਿਆਜ਼ ਉਤੇ ਦਿੱਤੇ ਜਾ ਰਹੇ ਹਨ।ਸਟੈਂਡ ਅੱਪ ਇੰਡੀਆ ਸਕੀਮ ਅਧੀਨ ਅਨੁਸੂਚਿਤ ਜਾਤੀ ਅਤੇ ਮਹਿਲਾ ਉਦਮੀਆਂ ਨੂੰ 10 ਲੱਖ ਰੁਪਏ ਤੋਂ ਲੈ ਕੇ ਇਕ ਕਰੋੜ ਰੁਪਏ ਤੱਕ ਦੇ ਕਰਜ਼ੇ ਅਸ਼ਾਨ ਸ਼ਰਤਾਂ ਅਤੇ ਬਿਨਾਂ ਕਿਸੇ ਗਾਰੰਟੀ ਦੇ ਦਿਨਾਂ ਵਿਚ ਹੀ ਜਾਰੀ ਕੀਤੇ ਜਾ ਰਹੇ ਹਨ, ਜਿਸ ਦਾ ਉਦਮੀ ਨੌਜਵਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨਾਂ 15 ਉਦਮੀ ਨੌਜਵਾਨਾਂ ਤੇ ਮੁਟਿਆਰਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 45 ਲੱਖ ਰੁਪਏ ਦੇ ਕਰਜ਼ੇ ਦੀ ਪ੍ਰਵਨਾਗੀ ਦੇ ਪੱਤਰ ਮੌਕੇ `ਤੇ ਜਾਰੀ ਕੀਤੇ।
ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਰਕਾਰ ਸਟੈਂਡ ਅਪ ਇੰਡੀਆ ਸਕੀਮ, ਡੀ.ਆਰ.ਆਈ ਸਕੀਮ ਅਤੇ ਪ੍ਰਧਾਨ ਮੰਤਰੀ ਸਵੈ ਰੋਜ਼ਗਾਰ ਸਿਰਜਨ ਯੋਜਨਾ ਅਧੀਨ ਪੜੇ ਲਿਖੇ ਬੇਰੋਜ਼ਗਾਰਾਂ ਨੂੰ ਆਪਣੇ ਕੰਮ ਕਰਨ ਲਈ ਕਰਜ਼ੇ ਦੀ ਸਹੂਲਤ ਦੇ ਰਹੀ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਅਜਿਹੇ ਨੌਜਵਾਨਾਂ ਨੂੰ ਤਕਨੀਕੀ ਸਹਾਇਤਾ ਦੇ ਰਿਹਾ ਹੈ।
ਉਨਾਂ ਕਿਹਾ ਕਿ ਇਸ ਚੌਥੇ ਰੁਜ਼ਗਾਰ ਮੇਲੇ ਵਿੱਚ 39 ਕੰਪਨੀਆਂ ਖਾਸ ਤੌਰ `ਤੇ ਭਾਰਤੀ ਫਾਉਂਡੇਸ਼ਨ, ਐਲ.ਆਈ.ਸੀ, ਪੁਖਰਾਜ ਹੈਲਥ ਕੇਅਰ ਆਦਿ ਕੰਪਨੀਆਂ ਸ਼ਾਮਲ ਸਨ।ਉਨ੍ਹਾਂ ਦੱਸਿਆ ਕਿ ਕੰਪਨੀਆਂ ਵੱਲੋਂ 1163 ਨੌਜਵਾਨਾਂ ਦੀ ਇੰਟਰਵਿਊ ਲਈ ਗਈ ਸੀ ਅਤੇ 588 ਵਿਅਕਤੀਆਂ ਦੀ ਚੋਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਹਨ।
ਇਸ ਮੌਕੇ ਜਿਲ੍ਹਾ ਗਾਇਡੈਂਸ ਅਧਿਕਾਰੀ ਜਸਬੀਰ ਸਿੰਘ ਗਿੱਲ, ਜਸਵੰਤ ਰਾਏ ਡਿਪਟੀ ਡਾਇਰੈਕਟਰ ਰੋਜ਼ਗਾਰ ਬਿਊਰੋ, ਪ੍ਰਭਜੋਤ ਸਿੰਘ ਰੋਜ਼ਗਾਰ ਅਫਸਰ, ਸਤਿੰਦਰਪਾਲ ਸਿੰਘ ਸੀ.ਓ ਰੋਜ਼ਗਾਰ ਬਿਊਰੋ, ਸੁਖਦੇਵ ਸਿੰਘ ਚਾਹਲ ਕੌਂਸਲਰ, ਡਿਪਟੀ ਡਾਇਰੈਕਟਰ ਬਾਗਬਾਨੀ ਬਾਜ਼ ਸਿੰਘ, ਹੁਨਰ ਵਿਕਾਸ ਕੇਂਦਰ ਤੋਂ ਗੁਰਭੇਜ ਸਿੰਘ ਸੰਧੂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media