Saturday, April 11, 2026

ਸੈਲਾਨੀਆਂ ਲਈ ਵਿਦੇਸ਼ੀ ਭਾਸ਼ਾ `ਚ ਗਾਇਡ ਤਿਆਰ ਕਰ ਰਿਹਾ ਹੈ ਸੈਰ ਸਪਾਟਾ ਵਿਭਾਗ-ਮਿਸ਼ਰਾ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਧਾਰਮਿਕ ਅਤੇ ਇਤਹਾਸਕ ਪੱਖ ਤੋਂ ਮਹੱਤਵਪੂਰਨ ਸ਼ਹਿਰ ਅੰਮ੍ਰਿਤਸਰ, ਜੋ PUNJ3009201916ਕਿ ਇਸ ਵੇਲੇ ਉਤਰੀ ਭਾਰਤ ਵਿਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਲਈ ਜਾਣਿਆ ਜਾਣ ਲੱਗਾ ਹੈ, ਵਿਖੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਪੰਜਾਬ ਵਿਰਾਸਤ ਤੇ ਸੈਰ ਸਪਾਟਾ ਪ੍ਰੋਤਸ਼ਾਹਨ ਬੋਰਡ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ। ਪ੍ਰੋਜੈਕਟ ਮੈਨੇਜਰ ਏ.ਆਰ ਮਿਸ਼ਰਾ ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਅਤੇ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਮਿਲ ਕੇ 8 ਸਾਲ ਤੋਂ ਸ਼ੁਰੂ ਕੀਤੀ ਵਿਰਾਸਤੀ ਸੈਰ ਕੀਤੀ, ਜਿਸ ਨੂੰ ਸ਼ੁਰੂ ਕੀਤੀ ਨੂੰ ਅੱਜ 8 ਸਾਲ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਇਕ ਲੱਖ ਤੋਂ ਵੱਧ ਦੇਸੀ ਤੇ ਵਿਦੇਸ਼ੀ ਸੈਲਾਨੀ ਇਸ ਵਿਰਾਸਤੀ ਸੈਰ ਦਾ ਅਨੰਦ ਮਾਣ ਚੁੱਕੇ ਹਨ।
      ਮਿਸ਼ਰਾ ਨੇ ਦੱਸਿਆ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅੰਮਿ੍ਰਤਸਰ ਦੀ ਧਰਤੀ `ਤੇ ਰੋਜ਼ਾਨਾ ਇਕ ਲੱਖ ਤੋਂ ਵੱਧ ਯਾਤਰੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆ ਰਹੇ ਹਨ।ਇਸ ਦੇ ਨਾਲ ਜਲਿਆਂ ਵਾਲਾ ਬਾਗ ਅਤੇ ਵਾਹਗਾ ਬਾਰਡਰ ਵੀ ਪ੍ਰਮੁੱਖ ਕੇਂਦਰ ਬਣੇ ਹਨ।ਉਨਾਂ ਦੱਸਿਆ ਕਿ ਕਈ ਵਾਰ ਛੁੱਟੀਆਂ ਦੇ ਦਿਨਾਂ ਵਿਚ ਇਹ ਗਿਣਤੀ 2 ਲੱਖ ਨੂੰ ਵੀ ਪਾਰ ਕਰ ਜਾਂਦੀ ਹੈ।ਮਿਸ਼ਰਾ ਨੇ ਦੱਸਿਆ ਕਿ ਸੈਲਾਨੀਆਂ ਦੀ ਦਿਨ-ਬ-ਦਿਨ ਵੱਧ ਰਹੀ ਸੰਖਿਆ ਕਾਰਨ ਸ਼ਹਿਰ ਵਿਚ ਹੋਟਲ, ਟੈਕਸੀ, ਆਟੋ, ਖਾਣ-ਪੀਣ ਦਾ ਕੰਮ ਕਰਨ ਵਾਲੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵਧੇ ਹਨ।
         ਮਿਸ਼ਰਾ ਨੇ ਦੱਸਿਆ ਕਿ ਵਿਭਾਗ ਦੀ ਕੋਸ਼ਿਸ਼ ਹੈ ਕਿ ਸੈਲਾਨੀਆਂ ਦੀ ਜ਼ਰੂਰਤ ਅਨੁਸਾਰ ਵੱਖ-ਵੱਖ ਭਾਸ਼ਾਵਾਂ ਵਿਚ ਗਾਇਡ ਤਿਆਰ ਕੀਤੇ ਜਾਣ।ਉਨਾਂ ਦੱਸਿਆ ਕਿ ਇਸ ਲਈ ਅਸੀਂ ਆਪਣੇ ਗਾਇਡ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਫਰੈਂਚ ਦਾ ਕੋਰਸ ਕਰਵਾ ਰਹੇ ਹਾਂ, ਜਿਸ ਨਾਲ ਸਾਡੇ ਕੋਲ ਪੰਜਾਬੀ, ਹਿੰਦੀ, ਅੰਗਰੇਜੀ ਅਤੇ ਫਰੈਂਚ ਭਾਸ਼ਾ ਦੇ ਗਾਇਡ ਮੌਜੂਦ ਹੋਣਗੇ।ਮਿਸ਼ਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਲੋੜ ਅਨੁਸਾਰ ਹੋਰ ਵਿਦੇਸ਼ੀ ਭਾਸ਼ਾਵਾਂ ਦੇ ਗਾਈਡ ਵੀ ਤਿਆਰ ਕੀਤੇ ਜਾਣਗੇ, ਤਾਂ ਜੋ ਸੈਲਾਨੀਆਂ ਨੂੰ ਅੰਮ੍ਰਿਤਸਰ ਦੇ ਇਤਹਾਸ ਅਤੇ ਸਭਿਆਚਾਰ ਤੋਂ ਉਨਾਂ ਦੀ ਹੀ ਭਾਸ਼ਾ ਵਿਚ ਜਾਣੂ ਕਰਵਾਇਆ ਜਾ ਸਕੇ।ਸੈਰ ਸਪਾਟਾ ਦਿਵਸ ਮੌਕੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ, ਹਿੰਦੂ ਕਾਲਜ, ਗਲੋਬਲ ਇੰਸਟੀਚਿੳੂਟ ਆਫ ਅੰਮਿ੍ਰਤਸਰ, ਸੀ.ਡੀ.ਪੀ.ਓ ਸ੍ਰੀਮਤੀ ਹਰਦੀਪ ਕੌਰ, ਗਾਇਡ ਰਾਜਵਿੰਦਰ ਕੌਰ ਅਤੇ ਗੁਰਵਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply