Tuesday, September 22, 2026

ਦੀਪ ਦੇਵਿੰਦਰ ਸਿੰਘ ਤੇ ਡਾ. ਸਰਘੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਕੱਤਰੀ ਦੇ ਉਮੀਦਵਾਰ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ Deep Sarghiਲੇਖਕ ਸਭਾ ਦੀ 6 ਅਕਤੂਬਰ 2019 ਨੂੰ ਹੋ ਰਹੀ ਚੋਣ ਵਿੱਚ ਸ਼ਾਇਰ ਦੇਵ ਦਰਦ, ਸਰਬਜੀਤ ਸੰਧੂ, ਅਰਤਿੰਦਰ ਸੰਧੂ, ਸ਼ੈਲਿੰਦਰਜੀਤ ਰਾਜਨ, ਹਰਜੀਤ ਸੰਧੂ ਅਤੇ ਮਨਮੋਹਨ ਢਿਲੋਂ ਨੇ ਦਸਿਆ ਕਿ ਸ੍ਰੋਮਣੀ ਸ਼ਾਇਰ ਦਰਸ਼ਨ ਬੁਟਰ, ਸ਼ੁਸ਼ੀਲ ਦੁਸਾਂਝ ਅਤੇ ਡਾ. ਜੋਗਾ ਸਿੰਘ ਦੀ ਅਗਵਾਈ ਹੇਠ ਬਣੇ “ਸਰਬ ਸਾਂਝਾ ਲੇਖਕ ਮੋਰਚਾ” ਪੈਨਲ ਦੇ ਉਮੀਦਵਾਰ ਹਨ। ਜਿਸ ਵਿਚ ਵਰਗਸ ਸਲਾਮਤ, ਤ੍ਰਿਪਤਾ ਕੇ ਸਿੰਘ, ਜਗਦੀਪ ਸਿੱਧੂ, ਡਾ ਰਾਮ ਮੂਰਤੀ, ਸੁਰਿੰਦਰਪ੍ਰੀਤ ਘਣੀਆ ਅਤੇ ਅਸ਼ਵਨੀ ਬਾਗੜੀਆ ਵੱਖ-ਵੱਖ ਅਹੁਦਿਆਂ ਤੇ ਉਮੀਦਵਾਰ ਹਨ।ਇਥੇ ਡਾ ਕਸ਼ਮੀਰ ਸਿੰਘ, ਮੁਖਤਾਰ ਗਿਲ, ਨਿਰਮਲ ਅਰਪਣ, ਪ੍ਰਿ. ਰਘਬੀਰ ਸਿੰਘ ਸੋਹਲ, ਪ੍ਰਿ. ਸੇਵਾ ਸਿੰਘ ਕੌੜਾ, ਸੁਮੀਤ ਸਿੰਘ, ਜਸਬੀਰ ਝਬਾਲ, ਕੈਪਟਨ ਰਵੇਲ ਸਿੰਘ, ਜਗਤਾਰ ਗਿਲ, ਮਨਮੋਹਨ ਬਾਸਰਕੇ ਅਤੇ ਕਲਿਆਣ ਅੰਮ੍ਰਿਤਸਰੀ ਆਦਿ ਲੇਖਕਾਂ ਨੂੰ ਜਾਗਰੂਕ ਕਰ ਰਹੇ ਹਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply