Thursday, June 18, 2026

ਤਲਾਕ (ਕਵਿਤਾ)

Talaakਸ਼ਕਲ ਅਕਲ ਹੁਨਰ ਪੜਾਈ ਕੱਦ ਕਾਠ
ਹੈਸੀਅਤ ਗ੍ਹਿ ਸ਼ੁਭ ਲਗਨ ਤੇ
ਹੋਰ ਪਤਾ ਨਹੀ ਕੀ ਕੁੱਝ ਦੇ
ਅਨੁਸਾਰ ਬਣਦੇ ਨੇ ਸੰਯੋਗ
ਇਹ ਜੋ ਹੱਥੀਂ ਸਹੇੜੇ ਰਿਸ਼ਤੇ
ਪਤਾ ਹੀ ਨਹੀ ਲੱਗਦਾ
ਬਣ ਜਾਂਦੇ ਨੇ ਕਦ ਸਾਡੇ ਲਈ
ਜ਼ਿੰਦਗੀ ਭਰ ਦੇ ਰੋਗ
ਜਦੋ ਨਿਕਲਦੇ ਨੇ ਇੱਕ ਦੂਜੇ ਦੇ
ਮਾੜੇ ਅਤਿ ਮਾੜੇ ਸੁਭਾਅ
ਅੱਥਰੂ ਬਣ ਬਣ ਵਹਿ ਜਾਂਦੇ ਨੇ
ਸਾਰੇ ਸਭ ਦੇ ਚਾਅ
ਜਦੋ ਆਸ ਮੁਤਾਬਿਕ
ਨਹੀ ਹੁੰਦੇ ਪੂਰੇ
ਰਹਿ ਜਾਂਦੇ ਨੇ ਅਧੂਰੇ
ਵੇਖੇ ਮਨ ਜੋ ਸੁਪਨੇ
ਸੱਸ ਦਾ ਗੱਲ ਗੱਲ `ਤੇ ਸਮਝਾਉਣਾ
ਨੂੰਹ ਨੂੰ ਟੋਕ ਟਕਾਈ ਲੱਗਦਾ
ਜੇ ਪਤਨੀ ਦੇ ਇਸ਼ਾਰੇ ਤੇ ਨਾ ਨੱਚੇ
ਵਹੁਟੀ ਨੂੰ ਘਰ ਵਾਲਾ ਸ਼ੁਦਾਈ ਲੱਗਦਾ
ਜੇ ਬਣ ਜਾਏ ਜ਼ੋਰੂ ਦਾ ਗੁਲਾਮ
ਤਾਂ ਉਹ ਲਾਈ ਲੱਗ ਕਹਾਵੇ
ਸੁਣ ਸੁਣ ਸ਼ਕਾਇਤਾਂ ਬੇਗਮ ਤੇ ਮਾਂ ਦੀਆਂ
ਬੰਦਾ ਭਲਾ ਹੁਣ ਕਿੱਧਰ ਨੂੰ ਜਾਵੇ
ਕਿਸਦੀ ਸੁਣੇ ਤੇ ਕਿਸ ਦੀ ਮੰਨੇ
ਕਿਸ ਨੂੰ ਨਕਾਰੇ ਕਿਸ ਨੂੰ ਸਮਝਾਵੇ
ਮਾਂਵਾਂ ਵੀ ਧੀਆਂ ਨੂੰ ਇਹੋ ਪੜਾਵਣ
ਰੋਟੀ ਕਰੋ ਅੱਡ ਇਹੋ ਸਮਝਾਵਣ
ਨਹੀ ਜੇ ਮੰਨਦਾ ਆ ਬੈਠ ਤੂੰ ਪੇਕੇ
ਇਹੋ ਜਿਹਿਆਂ ਜੇ ਮੱਥੇ ਨਾ ਟੇਕੇ
ਪਲ ਦੇ ਵਿੱਚ ਹੀ ਤੋੜੋ ਨਾ
ਨਿੰਬੂ ਵਾਂਗ ਨਚੋੜੋ ਨਾ
ਧੀਆਂ ਪੁੱਤਰਾਂ ਵਾਲੇ ਦੋਵੇ
ਝੱਟ ਪਟ ਦੇਵੋ ਤਲਾਕ ਨਾ
ਇੱਕ ਦੂਜੇ ਦੇ ਚਾਵਾਂ ਦੀ
ਕਰੋ ਕਦਰ ਕਰੋ ਖਾਕ ਨਾ
ਹੱਸਦੇ ਰਹੋ ਵੱਸਦੇ ਰਹੋ
ਖੁਸ਼ੀਆਂ ਦੇ ਵਲ਼ ਦੱਸਦੇ ਰਹੋ
 Rajinder Kaur Pannu

 

 

ਰਜਿੰਦਰ ਕੌਰ ਪੰਨੂ
ਮੋ – 95013 92150

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply