ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਕੀਤਾ ਸਨਮਾਨਿਤ
ਚੰਡੀਗੜ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਸੇਵਾ ਨਿਭਾਅ ਕੇ ਸੇਵਾ
ਮੁਕਤ ਹੋਏ ਗੁਰਿੰਦਰ ਕੌਰ ਨੂੰ ਅੱਜ ਵਿਭਾਗ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਸ੍ਰੀਮਤੀ ਗੁਰਿੰਦਰ ਕੌਰ ਨੇ ਵਿਭਾਗ ਵਿਚ 30 ਸਾਲ ਸੇਵਾਵਾਂ ਨਿਭਾਉਣ ਉਪਰੰਤ ਸਵੈ-ਇੱਛਾ ਨਾਲ ਸੇਵਾ ਮੁਕਤੀ ਲਈ ਸੀ।
ਅੱਜ ਇਥੇ ਪੰਜਾਬ ਭਵਨ ਵਿਖੇ ਹੋਏ ਵਿਦਾਇਗੀ ਤੇ ਸਨਮਾਨ ਸਮਾਰੋਹ ਦੌਰਾਨ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਵਲੋਂ ਗੁਰਿੰਦਰ ਕੌਰ ਨੂੰ ਸਨਮਾਨਿਤ ਕਰਦਿਆਂ ਉਨਾਂ ਨੂੰ ਭਵਿੱਖੀ ਜੀਵਨ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ ਗਈਆਂ।ਉਨਾਂ ਕਿਹਾ ਕਿ ਵਿਭਾਗ ਉਨਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਸਦਾ ਯਾਦ ਕਰਦਾ ਰਹੇਗਾ।
ਵਿਭਾਗ ਦੇ ਵਧੀਕ ਡਾਇਰੈਕਟਕ ਡਾ. ਸੇਨੂੰ ਦੁੱਗਲ, ਡਿਪਟੀ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਤੇ ਰਣਦੀਪ ਸਿੰਘ ਆਹਲੂਵਾਲੀਆ ਨੇ ਗੁਰਿੰਦਰ ਕੌਰ ਨੂੰ ਇਮਾਨਦਾਰ, ਮਿਹਨਤੀ, ਕਾਰਜਕੁਸ਼ਲ, ਸਹਿਜ ਸੁਭਾਅ ਤੇ ਠਰੰਮੇ ਨਾਲ ਕੰਮ ਕਰਨ ਵਾਲਾ ਅਧਿਕਾਰੀ ਦੱਸਿਆ।ਗੁਰਿੰਦਰ ਕੌਰ ਨੇ ਵਿਭਾਗ ਵੱਲੋਂ ਮਿਲੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ।ਸੇਵਾ ਮੁਕਤ ਅਧਿਕਾਰੀ ਦੇ ਲੜਕੇ ਰਾਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਮੰਚ ਸੰਚਾਲਨ ਕਰਦਿਆਂ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਗੁਰਿੰਦਰ ਕੌਰ 1989 ਵਿੱਚ ਬਤੌਰ ਟਰਾਂਸਲੇਟਰ ਭਰਤੀ ਹੋਏ ਸਨ, ਉਸ ਤੋਂ ਬਾਅਦ ਆਰਟੀਕਲ ਰਾਈਟਰ, ਏ.ਪੀ.ਆਰ.ਓ ਤੇ ਪੀ.ਆਰ.ਓ ਵਜੋਂ ਸੇਵਾਵਾਂ ਨਿਭਾਈਆਂ।ਇਸ ਦੌਰਾਨ ਉਹ ਵਿਕਾਸ ਜ੍ਰਾਗਿਤੀ ਦੇ ਡਿਪਟੀ ਐਡੀਟਰ ਵੀ ਰਹੇ।
ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਪੀ.ਐਸ. ਕਾਲੜਾ ਤੇ ਕ੍ਰਿਸ਼ਨ ਲਾਲ ਰੱਤੂ ਸਮੇਤ ਪ੍ਰੈਸ ਸੈਕਸ਼ਨ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media