ਵਿਧਾਇਕਾਂ ਦੀਆਂ ਪੈਨਸ਼ਨਾਂ ਤੇ ਹੋਰ ਵਾਧੂ ਭੱਤੇ ਬੰਦ ਕੀਤੇ ਜਾਣ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਇੱਕ ਹੰਗਾਮੀ ਮੀਟਿੰਗ
ਪੈਨਸ਼ਨਰਜ਼ ਭਵਨ ਵਿਖੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪੰਜਾਬ ਭਰ ਦੀਆਂ 25 ਯੂਨਿਟਾਂ ਵਿੱਚੋਂ 22 ਯੂਨਿਟਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਪੈਨਸ਼ਨਰਾਂ ਦੇ ਪ੍ਰਮੁੱਖ ਆਗੂਆਂ ਰਣਬੀਰ ਸਿੰਘ ਢਿੱਲੋਂ, ਜਗਦੀਸ਼ ਚੰਦਰ ਸ਼ਰਮਾ ਸੰਗਰੂਰ, ਸੁਰਿੰਦਰ ਕੁਮਾਰ, ਰਾਜ ਕੁਮਾਰ ਮੋਰਿੰਡਾ, ਵਿਰਸਾ ਸਿੰਘ ਤਰਨ ਤਾਰਨ, ਖਜਾਨ ਚੰਦ ਅਹਿਮਦ, ਮੋਹਣ ਸਿੰਘ ਮੋਹਾਲੀ, ਰਵਿੰਦਰ ਕੌਰ ਗਿੱਲ, ਬੀ.ਐਸ ਸੈਣੀ ਨੇ ਵਿਸ਼ੇਸ਼ ਤੌਰ `ਤੇ ਭਾਗ ਲਿਆ।
ਬੁਲਾਰਿਆਂ ਨੇ ਮੁੱਲਾਂਪੁਰ ਦਾਖਾ ਵਿਖੇ ਪੰਜਾਬ ਦੇ ਸਮੁੱਚੇ ਪੈਨਸ਼ਨਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ, ਜਿੱਥੇ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਪ੍ਰਤੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਇਹ ਵੀ ਮਤਾ ਪਾਸ ਕੀਤਾ ਕਿ ਦਾਖਾ ਹਲਕੇ ਵਿੱਚ ਪੰਜਾਬ ਭਰ ਵਿਚੋਂ ਬੱਸਾਂ ਭਰ ਭਰ ਕੇ ਪੈਨਸ਼ਨਰ ਪਹੁੰਚਣਗੇ। ਕਾਂਗਰਸੀ ਉਮੀਦਵਾਰ ਨੂੰ ਹਰਾਉਣ ਲਈ ਇਸ਼ਤਿਹਾਰ ਵੰਡੇ ਜਾਣਗੇ।
ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਵਿਧਾਇਕ ਤੇ ਸੰਸਦ ਮੈਂਬਰਾਂ ਜੋ ਜਿੰਨੀ ਵਾਰ ਚੁਣੇ ਜਾਂਦੇ ਹਨ, ਉਹ ਉਨ੍ਹੀਆਂ ਹੀ ਤਨਖਾਹਾਂ, ਪੈਨਸ਼ਨਾਂ ਅਤੇ ਭੱਤੇ ਲੈ ਰਹੇ ਹਨ।ਉਨਾਂ ਦੀਆਂ ਇਹ ਪੈਨਸ਼ਨਾਂ ਰੋਕੀਆਂ ਜਾਣ ਤਾਂ ਜੋ ਇਹ ਹੁਕਮਰਾਨ ਲੋਕ ਖਜਾਨੇ ਦੀ ਲੁੱਟ ਨਾ ਕਰ ਸਕਣ।ਇਸ ਤੋਂ ਇਲਾਵਾ ਇਲਾਕੇ ਦੇ ਬਜਾਰਾਂ ਵਿੱਚ ਰੋਸ ਮਾਰਚ ਕੱਢੇ ਜਾਣਗੇ। ਜੇਕਰ ਫਿਰ ਵੀ ਸਰਕਾਰ ਨੇ ਮਹਿੰਗਾਈ ਭੱਤੇ ਦੀਆਂ ਰੋਕੀਆਂ 4 ਕਿਸ਼ਤਾਂ ਅਤੇ 6ਵੇਂ ਪੰਜਾਬ ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਨਾ ਕੀਤੀ ਤਾਂ ਪੰਜਾਬ ਸਰਕਾਰ ਇਸ ਤੋਂ ਵੀ ਵੱਧ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਪੰਜਾਬ ਸਰਕਾਰ ਵਲੋਂ ਬੁੱਢੇ ਬੀਮਾਰ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।ਦਾਖਾ ਹਲਕੇ ਦੀ ਦਾਣਾ ਮੰਡੀ ਵਿੱਚ ਰੋਸ ਰੈਲੀ ਅਤੇ ਬਜਾਰਾਂ ਵਿੱਚ ਰੋਸ ਮਾਰਚ ਕਰਨ ਵੇਲੇ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜਿੰਮੇਵਾਰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹੋਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਭਾਗ ਰਾਮ ਗੁਪਤਾ, ਸੰਤੋਖ ਸਿੰਘ, ਚਾਵਲਾ ਚੰਡੀਗੜ੍ਹ, ਅਵਤਾਰ ਸਿੰਘ ਰੋਪੜ, ਫਕੀਰ ਸਿੰਘ ਘੁੰਮਣ, ਸੁਰਜੀਤ ਸਿੰਘ ਮਾਛੀਵਾੜਾ, ਗੁਰਦੇਵ ਸਿੰਘ ਦੋਰਾਹਾ, ਰਤਨਜੀਤ ਸਿੰਘ ਤਰਨਤਾਰਨ, ਤਰਨ ਸਿੰਘ ਮਲੇਰ ਕੋਟਲਾ, ਮੁਖਤਿਆਰ ਸਿੰਘ ਅਰਸ਼ੀ ਖੰਨਾ, ਪਵਿੱਤਰ ਸਿੰਘ ਲੁਧਿਆਣਾ, ਅਮਰੀਕ ਸਿੰਘ ਖੇੜੀ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media