Saturday, September 19, 2026

ਅਮਨ ਅਰੋੜਾ ਨੇ ਪੈਨਸ਼ਨਾਂ ਅਤੇ ਬਜੁਰਗ ਔਰਤਾਂ ਨੂੰ ਅੱਧੇ ਕਿਰਾਏ ਦੇ ਬੱਸ ਪਾਸ ਵੰਡੇ

ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ ਵਲੋਂ ਆਯੂਸ਼ਮਾਨ ਭਾਰਤ-ਸਰਬਤ ਸਿਹਤ ਬੀਮਾ PUNJ0910201901ਯੋਜਨਾ, 60 ਸਾਲ ਤੋਂ ਵੱਧ ਉਮਰ ਦੀਆਂ ਬਜੁਰਗ ਔਰਤਾਂ ਦੇ ਅੱਧੇ ਕਿਰਾਏ ਦੀ ਯੋਜਨਾ ਅਤੇ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ, ਉਸਾਰੀ ਨਾਲ ਸਬੰਧਤ ਵਿਅਕਤੀਆਂ ਲਈ ਲਾਲ ਕਾਪੀ, ਨੀਲੇ ਕਾਰਡ ਧਾਰਕ, ਭਗਤ ਪੂਰਨ ਸਿਹਤ ਬੀਮਾ ਯੋਜਨਾ ਅਤੇ ਲਾਭਪਾਤਰੀ ਕਾਪੀ, ਵਪਾਰੀ ਵਰਗ, ਕਿਸਾਨ ਵਰਗ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਅਤੇ ਹੋਰ ਯੋਗ ਲੋਕਾਂ ਨੂੰ ਸਰਬਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਮੁਫਤ ਬਣਾ ਕੇ ਦਿੱਤੇ ਜਾ ਰਹੇ ਹਨ। ਵਿਧਾਇਕ ਅਰੋੜਾ ਨੇ ਕਿਹਾ ਕਿ ਇਸ ਸਕੀਮ ਤਹਿਤ 1355 ਕਾਰਡ ਬਣਾ ਕੇ ਦਿਤੇ ਜਾ ਰਹੇ ਹਨ ਅਤੇ ਹੁਣ ਤੱਕ 8000 ਦੇ ਕਰੀਬ ਕਾਰਡ ਉਨ੍ਹਾਂ ਦੇ ਸੇਵਾ ਕੇਂਦਰ ਵਲੋ ਬਣਾਏ ਜਾ ਚੁਕੇ ਹਨ।100 ਦੇ ਕਰੀਬ ਲੋਕਾਂ ਨੂੰ ਪੈਨਸ਼ਨਾ ਅਤੇ ਬਜੁਰਗ ਔਰਤਾਂ ਨੂੰ ਅੱਧੇ ਕਿਰਾਏ ਦੇ ਬੱਸ ਪਾਸ ਬਣਵਾ ਕੇ ਵੰਡੇ ਗਏ ਹਨ ਅਤੇ 7 ਹਜਾਰ ਦੇ ਕਰੀਬ ਆਧਾਰ ਕਾਰਡ ਦਰੁੱਸਤੀ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।ਉਧਰ ਇਕੱਤਰ ਬਜੁਰਗਾਂ ਨੇ ਕਿਹਾ ਕਿ ਅਮਨ ਅਰੋੜਾ ਵਲੋਂ ਸ਼ੁਰੂ ਕੀਤੇ ਗਏ ਇਸ ਸੇਵਾ ਕੇਂਦਰ ਤੋਂ ਉਨ੍ਹਾਂ ਨੂੰ ਘਰ ਬੈਠੇ ਹੀ ਬਹੁਤ ਸਾਰੀਆਂ ਸਕੀਮਾਂ ਤੋਂ ਲਾਭ ਮਿਲਣ ਲੱਗਾ ਹੈ ਅਤੇ ਇਹ ਸੇਵਾ ਕੇਂਦਰ ਇਲਾਕੇ ਦੇ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਉਹ ਆਪਣੀ ਵੋਟ ਦੇ ਕੀਤੇ ਇਸਤੇਮਾਲ ਤੋਂ ਬੇਹੱਦ ਖੁਸ਼ ਹਨ।ਇਸ ਮੌਕੇ ਹਲਕਾ ਨਿਵਾਸੀਆਂ ਤੋਂ ਇਲਾਵਾ ਮਨੀ ਸਰਾਓ, ਮਿੱਠੂ ਸਿੰਘ, ਲੱਕੀ ਗੋਇਲ ਆਦਿ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply