ਖਿੱਚ ਦਾ ਕੇਂਦਰ ਰਹੇ ਨਿਹੰਗ ਸਿੰਘਾਂ ਦੇ ਹਾਥੀ, ਘੋੜੇ ਤੇ ਊਠ
ਨਾਂਦੇੜ/ ਹਜ਼ੂਰ ਸਾਹਿਬ, 8 ਅਕਤੂਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਦਸ਼ਹਿਰਾ ਉਤਸ਼ਾਹ ਨਾਲ ਮਨਾਇਆ ਗਿਆ।ਪੰਜਾਬ, ਹਰਿਆਣਾ, ਦਿੱਲੀ, ਇੰਦੌਰ, ਮੁੰਬਈ, ਪੁਣੇ, ਹੈਦਰਾਬਾਦ ਸਮੇਤ ਕਈ ਹੋਰ ਸ਼ਹਿਰਾਂ ਤੋਂ ਸ਼ਰਧਾਲੂ ਸ਼ਾਮਲ ਹੋਏ।ਪੰਜਾਬ ਤੋਂ ਪੁੱਜੇ ਨਿਹੰਗ ਸਿੰਘਾਂ ਦੇ ਦਲਾਂ ਤਰਨਾ ਦਲ, ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਬਿਧੀਚੰਦ ਦਲ ਸਮੇਤ ਸੱਤ ਦਲਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕਰਕੇ ਸ਼ੋਭਾ ਵਧਾਈ।ਇਸ ਸਮੇਂ ਹਾਥੀ, ਊਠ, ਘੋੜੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਅੱਜ ਮੰਗਲਵਾਰ ਸਵੇਰੇ ਤੜਕੇ ਦੋ ਵਜੇ ਤੋਂ ਸ਼ਰਧਾਲੂਆਂ ਦੀਆਂ ਦਰਸ਼ਨਾਂ ਲਈ ਲੰਬੀਆਂ ਲਾਈਨਾਂ ਲੱਗ ਗਈਆਂ ਸਨ।ਗੁਰਦੁਆਰਾ ਦੀ ਇਮਾਰਤ ਨੂੰ ਅੰਦਰੋਂ ਤੇ ਬਹਾਰੋਂ ਫੁੱਲਾਂ ਨਾਲ ਸਜਾਇਆ ਗਿਆ ਸੀ।ਸ਼ਰਧਾਲੂਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕੀਰਤਨ ਅਤੇ ਇਤਹਾਸਿਕ ਕਥਾ ਦਾ ਸਰਵਨ ਕੀਤੀ।ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਸੰਤ ਬਾਬਾ ਜੋਤੀਂਦਰ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸੀਤਲ, ਧੂਪਿਆ ਭਾਈ ਰਾਮ ਸਿੰਘ ਅਤੇ ਧਾਰਮਿਕ ਖੇਤਰ ਦੀਆਂ ਹੱਸਤੀਆਂ ਦਰਬਾਰ ਸਾਹਿਬ ਵਿੱਚ ਮੌਜੂਦ ਸਨ।ਦਸ਼ਹਿਰਾ ਵਿਸ਼ੇਸ਼ ਅਰਦਾਸ ਉਪਰੰਤ ਲੰਗਰ ਪ੍ਰਸਾਦ ਵਰਤਾਇਆ।
ਦੁਪਹਿਰ 4.00 ਵਜੇ ਤਖਤ ਸਾਹਿਬ ਤੋਂ ਰਵਾਇਤੀ ਨਗਰ ਕੀਰਤਨ ਅਰੰਭ ਹੋਇਆ।ਜਿਸ ਵਿੱਚ ਨਿਸ਼ਾਨ ਸਾਹਿਬ, ਕੀਰਤਨੀ ਜਥੇ, ਗਤਕਾ ਪਰਟੀਆਂ, ਗੁਰੂ ਮਹਾਰਾਜ ਦੇ ਘੋੜੇ, ਬੈਂਡ ਵਾਜੇ, ਭਜਨ ਮੰਡਲੀਆਂ ਆਦਿ ਸ਼ਾਮਲ ਹੋਈਆਂ।
ਨਗਰ ਕੀਰਤਨ ਵਿੱਚ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਪੰਜ ਪਿਆਰੇ ਸਾਹਿਬਾਨ ਮੌਜੂਦ ਸਨ। ਉਨਾਂ ਨਾਲ ਹੀ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲ, ਬਾਬਾ ਪ੍ਰੇਮ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਭੈਰਵ ਮਾਜਰਾਵਾਲੇ ਰੋਪੜ, ਬਾਬਾ ਬਲਬੀਰ ਸਿੰਘ ਰੋਪੜ ਆਦਿ ਮੌਜੂਦ ਸਨ।ਇਹ ਨਗਰ ਕੀਰਤਨ ਗੁਰਦੁਆਰਾ ਸਾਹਿ ਦੀ ਮੁੱਖ ਡਿਓਢੀ ਤੋਂ ਹੋ ਕੇ ਗੁਰਦੁਆਰਾ ਮੁੱਖ ਰਸਤਾ, ਗੁਰਦੁਆਰਾ ਚੁਰਾਹਾ, ਮਹਾਵੀਰ ਚੌਕ ਹੁੰਦਾ ਹੋਇਆ ਬੋਲ ਚੌਕ ਪਹੁੰਚਿਆ।ਸ਼ਾਮ 5.45 ਵਜੇ ਰਵਾਇਤੀ ਮਹੱਲੇ ਦੀ ਅਰਦਾਸ ਵਿੱਚ ਹਜਾਰਾਂ ਸ਼ਰਧਾਲੂ ਵੀ ਸ਼ਾਮਿਲ ਹੋਏ।ਹੱਥਾਂ ਵਿੱਚ ਸ਼ਸਤਰ ਲੈ ਕੇ ਲੋਕ ਜਦੋਂ ਮਹੱਲਾ ਕੱਢਣ ਲਈ ਲੋਕ ਦੋੜ ਪਏ ਤਾਂ ਰਸਤੇ ਦੇ ਦੋਨੇ ਪਾਸੇ ਖੜੀਆਂ ਹਜਾਰਾਂ ਸੰਗਤਾਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇਂ ਬੁਲੰਦ ਕੀਤੇ।ਦਸ ਮਿੰਟਾਂ ਤੱਕ ਇਹ ਜੈਕਾਰੇ ਗੂੰਜ਼ਦੇ ਰਹੇ।ਨਗਰ ਕੀਰਤਨ ਵਿੱਚ ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਬੋਰਡ ਮੈਂਬਰ ਗੁਰਚਰਨ ਸਿੰਘ ਘੜੀਸਾਜ਼, ਸਰਦੂਲ ਸਿੰਘ ਫੌਜੀ, ਗੁਰਮੀਤ ਸਿੰਘ ਮਹਾਜਨ, ਮਨਪ੍ਰੀਤ ਸਿੰਘ ਕੁੰਜੀਵਾਲੇ, ਜਗਬੀਰ ਸਿੰਘ ਸ਼ਾਹੂ, ਭਾਗਿੰਦਰ ਸਿੰਘ ਘੜੀਸਾਜ਼, ਨੌਨਿਹਾਲ ਸਿੰਘ ਜਾਗੀਰਦਾਰ, ਗੁਲਾਬ ਸਿੰਘ ਕੰਧਾਰਵਾਲੇ ਦੇਵੇਂਦਰ ਸਿੰਘ ਮੋਟਰਵਾਲੇ, ਗੁਰਦੁਆਰਾ ਬੋਰਡ ਪ੍ਰਧਾਨ ਗੁਰਵਿੰਦਰ ਸਿੰਘ ਵਾਧਵਾ, ਸਹਾਇਕ ਉਤਮ ਪ੍ਰਧਾਨ ਰਣਜੀਤ ਸਿੰਘ ਚਿਰਾਗੀਆ, ਸਹਾਇਕ ਪ੍ਰਧਾਨ ਠਾਨ ਸਿੰਘ ਬੁੰਗਾਈ, ਮੀਤ ਪ੍ਰਧਾਨ ਨਾਰਾਇਣ ਸਿੰਘ ਨੰਬਰਦਾਰ, ਹਰਜੀਤ ਸਿੰਘ ਕੜੇਵਾਲੇ, ਰਵਿੰਦਰ ਸਿੰਘ ਕਪੂਰ ਸਮੇਤ ਵੱਡੀ ਗਿਣਤੀ `ਚ ਸ਼ਹਿਰ ਵਾਸੀ ਵੀ ਮੌਜੂਦ ਸਨ।
9 ਅਕਤੂਬਰ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੇਤਬਾਜ਼ੀ ਦੇ ਜੌਹਰ ਦਿਖਾਉਣਗੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …