Monday, August 24, 2026

ਖੇਤਰੀ ਖੇਡ ਮੁਕਾਬਲਿਆਂ `ਚ ਰੱਤੋਕੇ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ ਵਿਚ ਹੋਏ ਖੇਤਰੀ ਪੰਜਾਬ ਸਕੂਲ ਸਿਖਿਆ ਬੋਰਡ ਦੇ ਵਿਦਿਅਕ ਮੁਕਾਬਲਿਆਂ ਦੌਰਾਨ ਰਤੋਕੇ ਸਕੂਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਪ੍ਰਾਇਮਰੀ ਵਰਗ ਵਿਚ ਰੱਤੋਕੇ ਦੇ ਵਿਦਿਆਰਥੀਆਂ ਨੇ 2 ਚਾਂਦੀ ਦੇ ਅਤੇ 1 ਤਾਂਬੇ ਦਾ ਮੈਡਲ ਜਿੱਤਿਆ।ਉਥੇ ਹੀ ਅੱਪਰ ਪ੍ਰਾਇਮਰੀ ਵਰਗ ਵਿਚ ਵਿਦਿਆਰਥੀਆਂ ਨੇ 1 ਸੋਨੇ ਦਾ ਤਗਮਾ ਅਤੇ 2 ਚਾਂਦੀ ਦੇ ਤਮਗੇ ਹਾਸਿਲ ਕੀਤੇ।ਪ੍ਰਾਇਮਰੀ ਵਰਗ ਵਿੱਚ ਖੁਸ਼ਪ੍ਰੀਤ ਕੌਰ ਨੇ ਸੁੰਦਰ ਲਿਖਾਈ ਅਤੇ ਹਰਮਨ ਸਿੰਘ ਨੇ ਚਿੱਤਰਕਾਰੀ ਵਿਚ ਚਾਂਦੀ ਦੇ ਤਮਗੇ ਜਿੱਤੇ।ਪ੍ਰਭਵੀਰ ਸਿੰਘ ਨੇ ਸੋਲੋ ਡਾਂਸ ਦੇ ਫਸਵੇਂ ਮੁਕਾਬਲੇ ਵਿੱਚ ਤਾਂਬੇ ਦਾ ਤਮਗਾ ਹਾਸਲ ਕੀਤਾ।ਅਪਰ ਪ੍ਰਾਇਮਰੀ ਵਰਗ ਵਿਚ ਅਮਰਿੰਦਰ ਸਿੰਘ ਪੁੱਤਰ ਰਣਜੀਤ ਰਾਜਾ ਨੇ ਸੋਲੌ ਡਾਂਸ `ਚ ਆਪਣਾ ਲੋਹਾ ਮਨਵਾਇਆ ਅਤੇ ਸੋਨੇ ਦਾ ਤਗਮਾ ਹਾਸਲ ਕੀਤਾ।ਸੁੰਦਰ ਲਿਖਾਈ ਵਿੱਚ ਮਨਦੀਪ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਭੰਗੜੇ ਦੇ ਗਹਿਗੱਚ ਮੁਕਾਬਲੇ ਚ ਰੱਤੋਕੇ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਨਾਮ ਜਿੱਤ ਕੇ ਪਿੰਡ ਪਹੁੰਚਣ `ਤੇ ਵਿਦਿਆਰਥੀਆ ਦਾ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਵੈਲਫੇਅਰ ਕਮੇਟੀ, ਮਾਪਿਆਂ ਅਤੇ ਸਕੂਲ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਪਿੰਡ ਦੇ ਸਰਪੰਚ ਕੁਲਦੀਪ ਕੌਰ ਨੇ ਬੱਚਿਆਂ ਨੂੰ ਸਾਬਾਸ਼ ਦਿੱਤੀ। ਸਾਹਿਬ ਸਿੰਘ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਦੀ ਰੱਜ ਕੇ ਪ੍ਰਸੰਸਾ ਕੀਤੀ।ਸਕੂਲ ਕਮੇਟੀ ਪ੍ਰਧਾਨ ਬਲਜੀਤ ਬੱਲੀ ਨੇ ਸਮੂਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਸਕੂਲ ਤੇ ਮਾਣ ਹੈ।ਗਿਆਨ ਸਿੰਘ ਭੁੱਲਰ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਲਾ ਸ਼ੇਰੀ ਦਿੱਤੀ।
              ਇਸ ਮੌਕੇ ਹੋਰਨਾਂ ਤੋ ਇਲਾਵਾ ਗੋਲੀ ਭਾਊ, ਸਲਵਿੰਦਰ ਸਿੰਘ, ਪਾਲੀ ਧਨੌਲਾ, ਮੱਖਣ ਲਾਲ, ਗੁਰਪ੍ਰੀਤ ਮੈਂਬਰ ਢੱਡਰੀਆਂ, ਸਾਬਕਾ ਸਰਪੰਚ ਗੁਰਚਰਨ ਸਿੰਘ ਆਦਿ ਹਾਜਰ ਸਨ।ਭੰਗੜਾ ਕੋਚ ਹਰਵਿੰਦਰ ਹੈਪੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
  

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply