ਸਮਰਾਲਾ, 16 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਅਸੈਂਬਲੀ ਹਲਕਾ ਦਾਖਾ ਵਿਖੇ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ਤੋਂ ਪੈਨਸ਼ਰ ਜਥੇਬੰਦੀਆਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਮੂਲੀਅਤ ਕੀਤੀ।ਕਨਵੀਨਰ ਮਹਿੰਦਰ ਸਿੰਘ ਫਿਰੋਜਪੁਰ, ਠਾਕੁਰ ਸਿੰਘ ਫਤਹਿਗੜ੍ਹ ਸਾਹਿਬ, ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਤਿੰਨ ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਕਿਸ਼ਤ ਦੇ ਕੇ ਭੱਦਾ ਮਜ਼ਾਕ ਕੀਤਾ ਹੈ ਕਿਉਂਕਿ 1-7-18, 1-1-19 ਅਤੇ 1-7-19 ਦੀਆਂ 22 ਪ੍ਰਤੀਸ਼ਤ ਦੀ ਅਦਾਇਗੀ ਦੱਬੀ ਹੋਈ ਹੈ।6ਵਾਂ ਪੰਜਾਬ ਪੇਅ-ਕਮਿਸ਼ਨ ਤਾਂ ਦਫਨਾ ਹੀ ਦਿੱਤਾ ਹੈ।ਫਰੰਟ ਦੇ ਮੈਂਬਰਾਂ ਅਜੀਤ ਸਿੰਘ ਸੋਢੀ, ਲਾਲ ਸਿੰਘ ਢਿੱਲੋਂ, ਕੇਵਲ ਸਿੰਘ ਸਿੰਘ ਕਪੂਰਥਲਾ, ਅਜਮੇਰ ਸਿੰਘ ਨੇ ਰੋਸ ਭਰੇ ਅੰਦਾਜ ਵਿੱਚ ਆਖਿਆ ਕਿ ਸਰਕਾਰ ਖਜਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਨਹੀਂ ਕਰ ਰਹੀ।ਬੱਝਵਾਂ ਮੈਡੀਕਲ ਭੱਤਾ 2500 ਰੁਪਏ ਕਰਕੇ ਅਤੇ ਕੈਸ਼ਲੈਸ ਸਿਸਟਮ ਆਫ ਟਰੀਟਮੈਂਟ ਨੂੰ ਸੋਧ ਕੇ ਦੋਬਾਰਾ ਜਾਰੀ ਨਹੀਂ ਕਰ ਰਹੀ।ਅਨੇਕਾਂ ਵਾਰ ਰਜਿਸਟਰਡ ਡਾਕ ਰਾਹੀਂ ਸੱਦਾ ਪੱਤਰ ਭੇਜਣ ਲਈ ਲਿਖਿਆ, ਪਰ ਜਵਾਬ ਨਦਾਰਦ ਰਿਹਾ।ਰੈਲੀ ਦੀ ਕਾਰਵਾਈ ਹਰਜੀਤ ਸਿੰਘ ਪ੍ਰਧਾਨ ਫਤਹਿਗੜ੍ਹ ਸਾਹਿਬ ਨੇ ਨਿਭਾਈ।
ਬੁਲਾਰਿਆਂ ਵਿੱਚ ਜਰਨੈਲ ਸਿੰਘ ਸਿੱਧੂ, ਮੋਹਣ ਸਿੰਘ, ਨੰਦ ਕਿਸ਼ੋਰ ਤਿੰਨੋਂ ਮੋਹਾਲੀ, ਜਗਦੀਸ਼ ਚੰਦਰ ਸੰਗਰੂਰ , ਖਜਾਨ ਚੰਦ ਅਹਿਮਦਗੜ੍ਹ, ਰੋਡਵੇਜ ਤੋਂ ਦਲਜੀਤ ਸਿੰਘ ਭੁੱਲਰ, ਅਵਤਾਰ ਸਿੰਘ ਪ੍ਰਧਾਨ ਰੋਪੜ, ਚੌਧਰੀ ਭਰਤ ਸਿੰਘ ਚਮਕੌਰ ਸਾਹਿਬ, ਫਕੀਰ ਸਿੰਘ ਘੁੰਮਣ, ਪ੍ਰਧਾਨ ਪ੍ਰੇਮ ਸਿੰਘ ਮਾਛੀਵਾੜਾ, ਵਿਜੈ ਕੁਮਾਰ ਸ਼ਰਮਾ, ਪ੍ਰੇਮ ਨਾਥ, ਕੁਲਵੰਤ ਰਾਏ ਖਜਾਨਚੀ ਸਮਰਾਲਾ, ਰਵਿੰਦਰ ਕੌਰ ਗਿੱਲ, ਗੁਰਦੇਵ ਸਿੰਘ ਮੋਗਾ, ਅਨੰਤ ਰਾਮ ਮੁਕੇਰੀਆਂ, ਜਗਦੇਵ ਸਿੰਘ ਮੋਗਾ, ਸੁਰਿੰਦਰ ਕੁਮਾਰ ਫਿਰੋਜ਼ਪੁਰ, ਆਤਮ ਤੇਜ਼ ਬਠਿੰਡਾ ਆਦਿ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media