Thursday, July 16, 2026

ਸ਼ਹੀਦੀ ਯਾਦਗਾਰੀ ਸਪਤਾਹ ਸਬੰਧੀ ਕੱਢਿਆ ਪੈਦਲ ਮਾਰਚ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਹੇਠ PUNJ1710201905ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਅੱਤਵਾਦ ਦੋਰਾਨ ਸ਼ਹੀਦ ਹੋਏ ਪੁਲਿਸ ਅਫਸਰਾਂ ਤੇ ਜਵਾਨਾਂ ਦੀ ਯਾਦ `ਚ 15 ਤੋ 21 ਅਕਤੂਬਰ ਤੱਕ ਮਨਾਏ ਜਾ ਰਹੇ `ਸ਼ਹੀਦੀ ਯਾਦਗਾਰੀ ਸਪਤਾਹ’ ਦੇ ਤੀਸਰੇ ਦਿਨ ਐਨ.ਸੀ.ਸੀ ਫਸਟ ਬਟਾਲੀਅਨ ਗਰਲਜ਼, ਐਨ.ਸੀ.ਸੀ  ਫਸਟ ਬਟਾਲੀਅਨ ਪੰਜਾਬ ਦੇ ਕੈਡਿਟਾਂ, ਪੁਲਿਸ ਪਬਲਿਕ ਡੀ.ਏ.ਵੀ ਸਕੂਲ ਅਤੇ ਹੋਰ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋ ਇੱਕ ਪੈਦਲ ਮਾਰਚ ਨਾਵਲਟੀ ਚੌਕ `ਚੋ ਕੱਢਿਆ ਗਿਆ, ਜੋ ਸ਼ਹਿਰ ਦੇ ਵੱਖ-ਵੱੱਖ ਚੋਕਾਂ ਤੋਂ ਹੁੰਦਾ ਹੋਇਆ ਵਾਪਸ ਨਾਵਲਟੀ ਚੌਕ ਵਿਖੇ ਪੁੱਜਾ।ਇਸ ਮਾਰਚ ਨੂੰ ਹਰਦਿਆਲ ਸਿੰਘ ਏ.ਸੀ.ਪੀ ਕੰਟਰੋਲ ਰੂਮ, ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਸਾਂਝ ਕੇਂਦਰ ਸਾਊਥ, ਇੰਸਪੈਕਟਰ ਅਮੋਲਕ ਸਿੰਘ, ਇੰਸ: ਮਨਜੀਤ ਸਿੰਘ, ਇੰਸ: ਸਰਬਜੀਤ ਸਿੰਘ ਪੀ.ਸੀ.ਆਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
         ਐਨ.ਸੀ.ਸੀ ਕੈਡਿਟਾਂ ਨੇ ਹੱਥਾਂ ਵਿੱਚ ਸ਼ਹੀਦਾਂ ਦੀਆਂ ਫੋਟੋਆਂ ਵਾਲੇ ਬੈਨਰ, ਹੋਰਡਿੰਗ ਫੜੇ ਹੋਏ ਸਨ ਅਤੇ ਸ਼ਹੀਦਾਂ ਦੀ ਯਾਦ ਵਿੱਚ ਉਚੀ-ਉਚੀ ਨਾਅਰੇ ਲਗਾ ਰਹੇ ਸਨ।ਇਸ ਮੁੋਕੇ ਲੈਫਟੀਨੇਟ ਸੁਖਪਾਲ ਸਿੰਘ ਐਨ.ਸੀ.ਸੀ, ਏ.ਐਸ.ਆਈ ਅਰਵਿੰਦਰਪਾਲ ਸਿੰਘ, ਏ.ਐਸ.ਆਈ ਸੁਰਜੀਤ ਸਿੰਘ, ਏ.ਐਸ.ਆਈ ਭੁਪਿੰਦਰ ਸਿੰਘ, ਐਚ.ਸੀ ਸਲਵੰਤ ਸਿੰਘ ਸਕੂਲਾਂ ਦੇ ਅਧਿਆਪਕ ਮੋਜੂਦ ਸਨ।ਅਖੀਰ ਵਿੱਚ ਬੱਚਿਆਂ ਨੂੰ ਰਿਫਰੈਸਮੈਂਟ ਦਿੱਤੀ ਗਈ।ਏ.ਸੀ.ਪੀ ਹਰਦਿਆਲ ਸਿੰਘ ਨੇ ਦੱਸਿਆ ਕਿ ਇਸ ਰੋਡ ਸ਼ੋਅ ਦਾ ਮੰਤਵ ਆਮ ਪਬਲਿਕ ਅਤੇ ਨੋਜਵਾਨਾਂ ਨੂੰ ਪੰਜਾਬ ਪੁਲਿਸ ਦੇ ਗੋਰਵਮਈ ਇਤਹਾਸ ਤੋ ਜਾਣੂ ਕਰਾਉਣਾ ਹੈ।
 

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply