Thursday, August 7, 2025
Breaking News

ਡੈਮੋਕਰੈਟਿਕ ਇੰਪਲਾਈਜ਼ ਫਰੰਟ ਚੋਣ ਨਿਸ਼ਾਨ ‘ਬੱਬਰ ਸ਼ੇਰ’ ਵਲੋਂ ਚੋਣ ਮੈਨੀਫੈਸਟੋ ਜਾਰੀ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਚੋਣ 24 ਅਕਤੂਬਰ ਨੂੰ ਹੋਣ PUNJ1710201904ਜਾ ਰਹੀ ਹੈ, ਜਿਸ ਵਿੱਚ ਭਾਗ ਲੈ ਰਹੀ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਚੋਣ ਨਿਸ਼ਾਨ ‘ਬੱਬਰ ਸ਼ੇਰ’ ਵੱਲੋਂ ਆਪਣਾ ਚੋਣ ਮੈਨੀਫੈਸਟੋ ਅੱਜ ਜਾਰੀ ਕੀਤਾ ਗਿਆ।ਜਿਸ ਵਿਚ ਪ੍ਰਧਾਨਗੀ ਦੇ ਉਮੀਦਵਾਰ ‘ਰਜਨੀਸ਼ ਭਾਰਦਵਾਜ਼’ ਅਤੇ ਸਕੱਤਰ ‘ਜਗੀਰ ਸਿੰਘ’ ਨੇ ਦੱਸਿਆ ਕਿ ਉਨਾਂ ਦੀ ਟੀਮ ਹਮੇਸ਼ਾਂ ਹੀ ਮੁਲਾਜ਼ਮ ਹਿੱਤਾਂ ਵਾਸਤੇ ਲੜਦੀ ਰਹੀ ਹੈ ਅਤੇ ਅਗਾਮੀ ਭੱਵਿਖ ਵਿਚ ਵੀ ਉਹਨਾਂ ਦਾ ਟੀਚਾ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
            ਚੋਣ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ, ਖਾਲੀ ਪਈਆਂ ਅਸਾਮੀਆਂ `ਤੇ ਰੈਗੂਲਰ ਭਰਤੀ ਕਰਵਾਉਣਾ, ਸੀਨੀਅਰ ਸਹਾਇਕਾਂ ਤੇ ਨਿਗਰਾਨ ਆਦਿ ਦੀਆਂ ਪ੍ਰਮੋਸ਼ਨਾਂ ਕਰਵਾਉਣਾ, ਆਊਟਸੋਰਸਿੰਗ ਬੰਦ ਕਰਵਾਉਣਾ, ਟੈਕਨੀਕਲ ਕੇਡਰ ਪ੍ਰਮੋਸ਼ਨਾਂ ਵਿੱਚ ਆਈ ਅਨਾਮਲੀ ਨੂੰ ਦੂਰ ਕਰਕੇ ਸਮਾਂਬੱਧ  ਪ੍ਰਮੋਸ਼ਨ ਕਰਵਾਉਣਾ, ਲਾਇਬੇ੍ਰਰੀ ਸਟਾਫ ਦੇ ਪ੍ਰੋਮੋਸ਼ਨ ਚੈਨਲ ਬਣਵਾ ਕੇ ਲਾਗੂ ਕਰਵਾਉਣਾ, ਸਕਿਉਰਟੀ ਸਟਾਫ ਦੇ ਪੋ੍ਰਮੋਸ਼ਨ ਚੈਨਲ ਬਣਵਾ ਕੇ ਲਾਗੂ ਕਰਵਾੳੇੁਣਾ, ਹੈਲਥ ਸੈਂਟਰ ਦੇ ਲੈਬ ਸਟਾਫ ਨੂੰ ਹੈਲਥ ਸੈਂਟਰ ਦੇ ਲੈਬ ਵਿੱਚ ਮੁੜ ਬਹਾਲ ਕਰਵਾਉਣਾ, ਪੇ-ਸਕੇਲ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਤਾਲਮੇਲ ਕਰਨਾ, ਪੰਜਾਬ ਦੀਆਂ ਦੂਸਰੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ ਨੂੰ ਨਾਲ ਲੈ ਕੇ ਫੈਡਰੇਸ਼ਨ ਦਾ ਮੁੜ ਬਹਾਲ ਕਰਨਾ ਸ਼ਾਮਲ ਹੈ।ਉਹਨਾਂ ਕਿਹਾ ਕਿ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਸਮੁੱਚੀ ਟੀਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹਨਾਂ ਦੀ ਜਿੱਤ ਯਕੀਨੀ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply