ਮੁਕੇਰੀਆਂ ਹਾਈਡਲ ਤੋਂ 23 ਅਕਤੂਬਰ ਨੂੰ ਛੱਡਿਆ ਜਾਵੇਗਾ 500 ਕਿਊਸਕ ਪਾਣੀ
ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਾਨਕ ਨਾਮ ਲੇਵਾ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ
ਵੇਈਂ ਵਿਚ ਇਸ਼ਨਾਨ ਕਰਨ ਦੀ ਆਸ ਨੂੰ ਜਲਦ ਹੀ ਬੂਰ ਪੈਣ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ 23 ਅਕਤੂਬਰ ਤੋਂ ਮੁਕੇਰੀਆਂ ਹਾਈਡਲ ਤੋਂ ਵੇਈਂ ਵਿਚ 500 ਕਿੳੂਸਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਅੱਜ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ, ਨੇ ਕਿਹਾ ਕਿ ‘ਸਿੱਖ ਧਰਮ ਵਿਚ ਪਵਿੱਤਰ ਕਾਲੀ ਵੇਂਈ ਦੀ ਮਹਾਨਤਾ ਦੇ ਮੱਦੇਨਜ਼ਰ ਸਿੱਖ ਸੰਗਤ ਦਾ ਵੇਈਂ ਵਿਚ ਇਸ਼ਨਾਨ ਕਰਨਾ ਇਕ ਸੁਪਨਾ ਸੀ,ਜਿਸਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ ਵੇਂਈ ਦੇ ਕੰਢਿਆਂ ਨੂੰ ਪੱਥਰ ਲਾ ਕੇ ਪੱਕਾ ਕਰਨ, ਤਾਜਾ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਪਵਿੱਤਰ ਵੇਂਈ ਦੇ ਕੰਢਿਆਂ ਉੰਪਰ ਪੱਥਰ ਲਾਉਣ ਦਾ ਕੰਮ 22 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਾਈਡਲ ਤੋਂ ਵੇਂਈ ਵਿਚ ਪਾਣੀ ਛੱਡਿਆ ਜਾਣਾ ਹੈ, ਜਿਸ ਲਈ ਮੁਕੇਰੀਆਂ ਕੋਲ ਵੇਂਈ ਦੇ ਕੰਢਿਆਂ ਨੂੰ ਪੱਥਰ ਲਾ ਕੇ ਪੱਕਾ ਕਰਨ ’ਤੇ 4.96 ਕਰੋੜ ਰੁਪੈ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬੂਸੋਵਾਲ ਮੋੜ ਤੱਕ ਵੀ ਲਗਭਗ ਇਕ ਕਿੋਲਮੀਟਰ ਵੇਂਈ ਦੇ ਕੰਢਿਆਂ ਨੂੰ ਪੱਕਾ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਤ ਦੇ ਇਸ਼ਨਾਨ ਕਰਨ ਲਈ ਗੁਰਦੁਆਰਾ ਸੰਤ ਘਾਟ ਤੋਂ ਬੂਸੋਵਾਲ ਮੌੜ ਤੱਕ ਵੇਂਈ ਦੀ ਲੰਬਾਈ ਲਗਭਗ 4 ਕਿਲੋਮੀਟਰ ਹੈ, ਜਿਸ ਉਪਰ ਸੰਗਤ ਨੂੰ ਇਸ਼ਨਾਨ ਕਰਨ ਦੀ ਸਹੂਲਤ ਮਿਲੇਗੀ।ਉਨ੍ਹਾਂ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਜਿੱਥੇ ਵੇਂਈ ਦੇ ਕੰਢਿਆਂ ਉਪਰ ਪੱਕੀ ਰੇਲਿੰਗ ਲਾਈ ਜਾ ਰਹੀ ਹੈ ਉੁਥੇ ਹੀ ਘਾਟਾਂ ਉਪਰ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਇਲਾਵਾ ਵੇਂਈ ਉੰਪਰ ਸ਼ਰਧਾਲੂਆਂ ਦੀ ਸਹੂਲਤ ਲਈ ਜਿੱਥੇ ਦੋ ਪੱਕੇ ਪੁਲ (ਤਲਵੰਡੀ ਚੌਧਰੀਆਂ ਰੋਡ ਅਤੇ ਮਾਛੀਜੋਆ ਰੋਡ, ਗੁਰਦੁਆਰਾ ਸ੍ਰੀ ਬੇਰ ਸਾਹਿਬ ਨਜਦੀਕ) ਉਸਾਰੇ ਗਏ ਹਨ ਉਥੇ ਹੀ ਦੋ ਪਲਟੂਨ ਪੁਲਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਵੇਂਈ ਦੇ ਇਕ ਕੰਢੇ ਤੋਂ ਦੂਜੇ ਕੰਢੇ ਜਾਣ ਦੀ ਸਹੂਲਤ ਮਿਲ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੇ ਖੇਡ ਵਿੰਗ ਦੇ 150 ਗੋਤਾਖੋਰ ਵੀ ਵੇਂਈ ਦੇ ਕੰਢੇ ਤਾਇਨਾਤ ਕੀਤੇ ਜਾ ਰਹੇ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media