Friday, November 13, 2026

ਸਿੱਖ ਪਰਿਵਾਰਾਂ ਦੀ ਮਦਦ ਕਰਨ ਲਈ ਸ੍ਰੀਨਗਰ ਦੇ ਡੀ.ਸੀ ਨੂੰ ਦਿੱਲੀ ਕਮੇਟੀ ਵਫ਼ਦ ਨੇ ਸੌਂਪਿਆ ਮੰਗ ਪੱਤਰ

PPN26091408

ਨਵੀਂ ਦਿੱਲੀ, 26 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇੇਟੀ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਸਾਰ ਲੈਣ ਅਤੇ ਫੋਰੀ ਤੌਰ ਤੇ ਛੇਤੀ ਹੀ ਰਾਸ਼ਨ ਪਹੁੰਚਾਉਣ ਦੇ ਮਕਸਦ ਨਾਲ ਦੌਰਾ ਕਰਨ ਗਏ ਵਫਦ ਨੇ ਅੱਜ ਸ੍ਰੀਨਗਰ ਜ਼ਿਲੇ ਦੇ ਕਲੈਕਟਰ ਫਾਰੂਕੀ ਨਾਲ ਮੁਲਾਕਾਤ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਗੁਰੂਧਾਮਾਂ ਤੱਕ ਸਰਕਾਰੀ ਮਦਦ ਪਹੁੰਚਾਉਣ ਦੀ ਬੇਨਤੀ ਕੀਤੀ। ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਮੈਂਬਰ ਕੁਲਵੰਤ ਸਿੰਘ ਬਾਠ ਅਤੇ ਪਰਮਜੀਤ ਸਿੰਘ ਚੰਢੋਕ ਨੇ ਜੰਮੂ, ਨੋਸ਼ਿਹਰਾ ਅਤੇ ਸ੍ਰੀਨਗਰ ਦੇ ਸਿੱਖ ਵੱਸੋ ਵਾਲੇ ਇਲਾਕਿਆਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਤੱਕ ਦਿੱਲੀ ਕਮੇਟੀ ਵੱਲੋਂ ਰਾਸ਼ਨ ਅਤੇ ਮਾਲੀ ਮਦਦ ਪਹੁੰਚਾਉਣ ਲਈ ਜ਼ਰੂਰੀ ਤੱਥਿਆਂ ਨੂੰ ਵੀ ਜੁਟਾਇਆ। ਕਸ਼ਮੀਰ ਵਿੱਚ ਵਸਦੇ ਸਿੱਖਾਂ ਦੇ ਘਰਾਂ ਨੂੰ ਸੈਲਾਬ ਕਰਕੇ ਹੋਏ ਨੁਕਸਾਨ ਦੇ ਮੁਆਵਜੇ ਲਈ ਡੀ.ਸੀ. ਨੂੰ ਕਮੇਟੀ ਵੱਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ। ਡੀ.ਸੀ. ਨੇ ਛੇਤੀ ਹੀ ਇਨ੍ਹਾਂ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਤੱਕ ਬਣਦੀ ਮਦਦ ਪਹੁੰਚਾਉਣ ਦਾ ਦਿੱਲੀ ਕਮੇਟੀ ਵਫਦ ਨੂੰ ਭਰੋਸਾ ਦਿੱਤਾ।

 

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply