Wednesday, April 29, 2026

ਹੇਡੋਂ ਦੇ ਖੇਡ ਮੇਲੇ ’ਚ ਕਬੱਡੀ ਇੱਕ ਓਪਨ ‘ਚ ਸਮਾਣੇ ਦੀ ਟੀਮ ਨੇ ਕੈਂਡ ਦੀਆਂ ਗੋਡਣੀਆਂ ਲਵਾਈਆਂ

ਸਮਰਾਲਾ, 22 ਅਕਤੂਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਹੇਡੋਂ ਡੇਰਾ ਸ੍ਰੀ ਬਾਬਾ ਮਨੋਹਰਦਾਸ ਵਿਖੇ ਸਮੂਹ PUNJ2210201911ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 53ਵਾਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ।ਜਸਦੀਪ ਸਿੰਘ ਪ੍ਰਧਾਨ, ਮੋਹਣ ਰਾਣਾ ਨੇ ਦੱਸਿਆ ਕਿ ਇਸ ਖੇਡ ਮੇਲੇ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ।ਉਨ੍ਹਾਂ ਦੱਸਿਆ ਕਿ ਕਬੱਡੀ 32 ਕਿੱਲੋ ਵਿੱਚ ਬੀਹਲਾ ਨੇ ਢੈਪਈ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਕਬੱਡੀ 42 ਕਿਲੋ ਵਿੱਚ ਅਕਬਰਪੁਰ ਛੰਨਾ ਨੇ ਪਹਿਲਾ ਅਤੇ ਚੌਂਦਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ 55 ਕਿਲੋ ਵਿੱਚ ਇੰਦਗੜ੍ਹ ਨੇ ਹੇਡੋਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ 70 ਕਿੱਲੋ ਵਿੱਚ ਹਰਿਆਣਾ ਨੇ ਹੇਡੋਂ ਪਿੰਡ ਦੀਆਂ ਗੋਡਣੀਆਂ ਲਗਾ ਦਿੱਤੀਆਂ।
ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਸਮਾਣਾ ਦੇ ਗੱਭਰੂਆਂ ਦਾ ਇੱਕ ਫਸਵੇਂ ਮੁਕਾਬਲੇ ਦੌਰਾਨ ਕੈਂਡ ਦੇ ਗੱਭਰੂਆਂ ਨਾਲ ਪੇਚਾ ਪਿਆ, ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਅਖੀਰ ਸਮਾਣੇ ਦੇ ਗੱਭਰੂਆਂ ਨੇ ਇਹ ਮੈਚ ਜਿੱਤਿਆ। ਇਸ ਮੌਕੇ ਕਬੱਡੀ ਖਿਡਾਰੀ ਪ੍ਰਦੀਪ ਸਿੰਘ ਮੋਟਰ ਸਾਈਕਲ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ,  ਵਿਕਰਮ ਕਾਨੂੰਨਗੋ, ਕੁਲਦੀਪ ਰਾਏ ਖੁੱਲਰ, ਸਤਵੀਰ ਸਿੰਘ ਸੇਖੋਂ ਆਦਿ ਨੇ ਸ਼ਿਰਕਤ ਕੀਤੀ।
               ਇਸ ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ, ਹੈਪੀ ਰੁੜਕੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਮੰਚ ਸੰਚਾਲਨ ਮੋਹਣ ਰਾਣਾ ਨੇ ਕੀਤਾ।ਖੇਡ ਮੇਲੇ ਵਿੱਚ ਰੈਫਰੀਆਂ ਦੀ ਭੂਮਿਕਾ ਰਾਮਾ ਫਤਹਿਗੜ੍ਹ ਨਿਊਆਂ, ਗੇਜਾ ਕੋਟ ਗੰਗੂ ਰਾੲ, ਬਿੰਦੂ ਲਾਟੋਂ ਅਤੇ ਪੰਮਾ ਬੁਆਣੀ  ਨੇ ਨਿਭਾਈ।ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਜਸਦੀਪ ਸਿੰਘ ਪ੍ਰਧਾਨ, ਜੀਵਨ ਰਾਣਾ ਸਰਪੰਚ, ਮੋਹਣ ਰਾਣਾ, ਸੁਖਵੀਰ ਸਿੰਘ ਸੁੱਖੀ, ਰਮਨ ਰਾਣਾ, ਸੁਰਿੰਦਰ ਰਾਣਾ, ਸੂਬੇਦਾਰ ਤੇਜਪਾਲ ਰਾਣਾ, ਟੋਨੀ ਚੌਧਰੀ, ਜਿੰਦਰ ਨੰਬਰਦਾਰ, ਰਾਜਾ, ਰਾਣਾ, ਭੋਲਾ ਰਾਣਾ, ਕ੍ਰਿਸ਼ਨ ਰਾਣਾ, ਬਲਵੀਰ ਰਾਣਾ, ਲਖਵਿੰਦਰ ਸਿੰਘ ਨੰਬਰਦਾਰ, ਨੰਬਰਦਾਰ ਨਰੋਤਮ ਸਿੰਘ ਬੱਬੀ, ਸੁਨੀਤ ਰਾਣਾ, ਵੈਦ ਚੌਧਰੀ ਨੇ ਦਿਨ ਰਾਤ ਇੱਕ ਕਰ ਦਿੱਤੀ।                   

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply