ਮਹਾਰਾਸ਼ਟਰ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਨੁਮਾਇੰਦੇ ਸੱਦੇ
ਨੰਦੇੜ, 23 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ
ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਪਰਪਿਤ ਇੱਕ ਰਿਲੀਜੀਅਸ ਐਂਡ ਐਜੂਕੇਸ਼ਨਲ ਸਿੱਖ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।8 ਨਵੰਬਰ 2019 ਨੂੰ ਹੋਣ ਵਾਲੀ ਇਸ ਕਾਨਫਰੰਸ ‘ਚ ਮਹਾਰਾਸ਼ਟਰ ਦੇ ਸਾਰੇ ਸਿੰਘ ਸਭਾ ਗਰਦੁਆਰਿਆਂ ਦੇ ਪ੍ਰਧਾਨ, ਸੈਕਟਰੀ ਅਤੇ ਪ੍ਰਬੰਧਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਗਿਆ ਹੈ।
ਗੁਰਦੁਆਰਾ ਸਚਖੰਡ ਬੋਰਡ ਦੇ ਪ੍ਰਧਾਨ ਸਰਦਾਰ ਭੂਪਿੰਦਰ ਸਿੰਘ ਮਿਨਹਾਸ ਨੇ ਜਾਰੀ ਬਿਆਨ ‘ਚ ਦੱਸਿਆ ਹੈ ਕਿ ਸੰਪੂਰਣ ਜਗਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹਨ ।ਸਾਰੇ ਸਥਾਨਾਂ ‘ਤੇ ਪ੍ਰੋਗਰਾਮਾਂ ਹੋ ਰਹੇ ਹਨ।ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਭੂਮੀ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਇਹ ਪੁਰਬ ਦਾ ਮਨਾਇਆ ਜਾ ਰਿਹਾ ਹੈ।ਰਿਲੀਜੀਅਸ ਐਂਡ ਐਜੂਕੇਸ਼ਨਲ ਸਿੱਖ ਕਾਨਫਰੰਸ ਵਿੱਚ ਸਥਾਨਕ ਬੁੱਧੀਜੀਵੀ ਵਰਗ ਨੂੰ ਵੀ ਸੱਦਿਆ ਜਾ ਰਿਹਾ ਹੈ।ਸਿੱਖ ਸਮਾਜ ਦੀ ਮੌਜੂਦਾ ਹਾਲਤ ਅਤੇ ਦਿਸ਼ਾ, ਸਮਾਜਿਕ ਅਤੇ ਸਿੱਖਿਆ ਦਾ ਪੱਧਰ ਅਤੇ ਘੱਟਗਿਣਤੀਆਂ ਬਾਰੇ ਚਰਚਾ ਅਤੇ ਵਿਚਾਰ ਕੀਤਾ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media