ਡੀ.ਐਸ.ਪੀ ਰਛਪਾਲ ਸਿੰਘ ਨੇ ਸਮਾਜਸੇਵੀਆਂ ਦੇ ਉਪਰਾਲੇ ਕੀਤੀ ਸ਼ਲਾਘਾ
ਧੂਰੀ, 29 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਦੀਵਾਲੀ ਮੌਕੇ ਸ਼ਹਿਰ ਦੇ ਕਈ ਸਮਾਜਸੇਵੀ ਆਗੂਆਂ ਵੱਲੋਂ ਪੰਜਾਬ ਜਰਨਲਿਸਟ ਯੂਨੀਅਨ ਅਤੇ `ਮਿਸ਼ਨ
ਚੇਨ ਆਫ ਲਵ` ਦੇ ਸਹਿਯੋਗ ਨਾਲ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ-ਝੋਪੜੀਆਂ ਵਿੱਚ ਜਾ ਕੇ ਦੀਵਾਲੀ ਦੀ ਮੁਬਾਰਕਵਾਦ ਦਿੰਦਿਆਂ ਉਹਨਾਂ ਨੂੰ ਮਿਠਾਈ ਦੇ ਡੱਬੇ ਵੰਡੇ ਗਏ।ਡੀ.ਐਸ.ਪੀ ਧੂਰੀ ਰਛਪਾਲ ਸਿੰਘ, ਐਸ.ਐਚ.ਓ ਸਿਟੀ ਦਰਸ਼ਨ ਸਿੰਘ, ਸਮਾਜਸੇਵੀ ਸੁਰੇਸ਼ ਕੁਮਾਰ ਬਾਂਸਲ, ਸ਼੍ਰੀਮਤੀ ਕਮਲੇਸ਼ ਬਾਂਸਲ, ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸੰਜੇ ਲਹਿਰੀ ਅਤੇ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ ਪੱਪੂ ਜੌਲੀ ਵੱਲੋਂ ਅਨਾਜ ਮੰਡੀ ਧੂਰੀ ਵਿੱਚ ਰਹਿ ਰਹੇ ਸਿਗਲੀਗਰ ਪਰਿਵਾਰਾਂ ਵਿੱਚ ਜਾ ਕੇ ਉਹਨਾਂ ਨਾਲ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ।ਕੁੱਝ ਬੀਮਾਰ ਅਤੇ ਲੋੜਵੰਦਾਂ ਦੀ ਦਵਾਈ-ਬੂਟੀ ਲਈ ਆਰਥਿਕ ਮਦਦ ਵੀ ਕੀਤੀ ਗਈ।
ਡੀ.ਐਸ.ਪੀ ਰਛਪਾਲ ਸਿੰਘ ਅਤੇ ਐਸ.ਐਚ.ਓ ਦਰਸ਼ਨ ਸਿੰਘ ਨੇ ਇਸ ਕਾਰਜ ਨੂੰ ਜਨ-ਕਲਿਆਣ ਦਾ ਕਾਰਜ ਦੱਸਦਿਆਂ ਸਮਾਜਸੇਵੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸੰਜੇ ਲਹਿਰੀ ਅਤੇ ਸੀਨੀਅਰ ਮੀਤ ਪ੍ਰਧਾਨ ਸ਼ਾਮ ਲਾਲ ਸ਼ਰਮਾ ਨੇ ਕਿਹਾ ਕਿ `ਮਿਸ਼ਨ ਚੇਨ ਆਫ ਲਵ` ਅਤੇ ਪੰਜਾਬ ਜਰਨਲਿਸਟ ਯੂਨੀਅਨ ਵੱਲੋਂ ਸ਼ਹਿਰ ਦੀਆਂ ਹੋਰ ਵੱਖ-ਵੱਖ ਧਾਰਮਿਕ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਨਾਲ ਲੋੜਵੰਦਾਂ ਦੀ ਮਦਦ ਕਰਨ ਦਾ ਇਹ ਉਪਰਾਲਾ ਜਾਰੀ ਰਹੇਗਾ।ਜਨਰਲ ਸਕੱਤਰ ਰਣਜੀਤ ਭਸੀਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ-ਸ਼ਾਦੀ ਦੀ ਸਾਲਗ੍ਰਹਿ ਅਤੇ ਹੋਰ ਖੁਸ਼ੀ ਆਦਿ ਦੇ ਪ੍ਰੋਗਰਾਮ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰਕੇ ਮਨਾਉਣ।ਸਿਗਲੀਗਰ ਕਬੀਲੇ ਦੇ ਆਗੂ ਕਾਸ਼ੀ ਰਾਮ ਨੇ ਪੰਜਾਬ ਸਰਕਾਰ ਤੋਂ ਸਥਾਈ ਤੌਰ `ਤੇ ਪੱਕੇ ਮਕਾਨ ਬਣਾ ਕੇ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਿਗਲੀਗਰ ਕਬੀਲੇ ਦੇ ਲੋਕ ਕਈ ਸਦੀਆਂ ਤੋਂ ਬੇਘਰ ਰਹਿ ਕੇ ਟੱਪਰੀਵਾਸਾਂ ਵਾਲਾ ਜੀਵਨ ਬਤੀਤ ਕਰਕੇ ਗੁਜਾਰਾ ਕਰ ਰਹੇ ਹਨ।
ਇਸ ਮੌਕੇ ਕੁਲ ਹਿੰਦ ਐਫ.ਸੀ.ਆਈ ਐਗਜੀਕਿਊਟਿਵ ਯੂਨੀਅਨ ਦੇ ਪ੍ਰਧਾਨ ਐਸ.ਐਸ.ਚੱਠਾ, ਚਿਤਰਾਕਸ਼ ਬਾਂਸਲ, ਲਖਵੀਰ ਧਾਂਦਰਾ, ਰਤਨ ਭੰਡਾਰੀ, ਬਸੰਤ ਕੁਮਾਰ, ਬਲਵਿੰਦਰ ਕੁਮਾਰ ਬਬਲੂ, ਨਰੇਸ਼ ਕੁਮਾਰ ਮੰਗੀ, ਸੁਰਿੰਦਰ ਸਿੰਘ, ਪ੍ਰਵੀਨ ਗਰਗ, ਜਸਵੀਰ ਮਾਨ ਅਤੇ ਆਸ਼ੂ ਸਿੰਗਲਾ ਆਦਿ ਨੇ ਵੀ ਇਸ ਸਮਾਜਸੇਵੀ ਕੰਮ ਵਿੱਚ ਮੁੱਖ ਭੂਮਿਕਾ ਨਿਭਾਈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media