Wednesday, October 28, 2026

ਬਾਡੀ ਬਿਲਡਿੰਗ `ਚ ਧੂਰੀ ਦੇ ਭੀਮ ਵਲਜੋਤ ਨੇ ਜਿੱਤਿਆ ਮਿਸਟਰ ਇੰਡੀਆ ਗੋਲਡ ਮੈਡਲ

ਭੀਮ ਵਲਜੋਤ ਨੌਜਵਾਨ ਵਰਗ ਲਈ ਇੱਕ ਪ੍ਰੇਰਣਾ ਸਰੋਤ – ਵਿਧਾਇਕ

PPNJ3110201904ਧੂਰੀ, 31 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨਾਭਾ ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਪੀ.ਏ.ਯੂ ਲੁਧਿਆਣਾ ਵਿਖੇ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ 2019 ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਕਰੀਬ 300 ਖਿਡਾਰੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਧੂਰੀ ਦੇ ਭੀਮ ਵਲਜੋਤ ਨੇ 55 ਕਿਲੋ ਭਾਰ ਵਰਗ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਜਿੱਤ ਕੇ ਜ਼ਿਲੇ੍ਹ ਦਾ ਨਾਮ ਰੋਸ਼ਨ ਕੀਤਾ।ਪ੍ਰਬੰਧਕਾਂ ਵੱਲੋਂ ਟੀ.ਵੀ.ਐਸ ਮੋਟਰਸਾਈਕਲ ਨਾਲ ਫਰੈਂਡਜ਼ ਜਿੰਮ ਧੂਰੀ ਦੇ ਖਿਡਾਰੀ ਭੀਮ ਵਲਜੋਤ ਦਾ ਸਨਮਾਨ ਕੀਤਾ ਗਿਆ।
ਧੂਰੀ ਵਿਖੇ ਪੁੱਜੇ ਭੀਮ ਵਲਜੋਤ ਨੂੰ ਸਨਮਾਨਿਤ ਕਰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਇਸ ਖਿਡਾਰੀ ਦੇ ਉੱਦਮ ਨਾਲ ਜਿੱਥੇ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ, ਉੱਥੇ ਹੀ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਵਾਲੇ ਭੀਮ ਵਲਜੋਤ ਤੋਂ ਪ੍ਰੇਰਣਾ ਲੈ ਕੇ ਖੇਡਾਂ ਦੇ ਖੇਤਰ ਵਿੱਚ ਵਿਚਰਣ ਦੀ ਅਪੀਲ ਕੀਤੀ। 

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply