Sunday, August 2, 2026

ਢਾ. ਕੁਲਬੀਰ ਸੁਰੀ ਨੂੰ `ਬਾਲ ਸਾਹਿਤ ਪੁਰਸਕਾਰ` ਮਿਲਣ `ਤੇ ਲੇਖਕ ਭਾਈਚਾਰਾ ਖੁਸ਼

PPNJ3110201903

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਨਾਵਲਕਾਰ ਨਾਨਕ ਸਿੰਘ (ਸਵ.) ਦੇ ਸਪੁੱਤਰ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕਾਰ ਡਾ. ਕੁਲਬੀਰ ਸਿੰਘ ਸੂਰੀ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਬਾਲ ਸਾਹਿਤ ਪੁਰਸਕਾਰ ਮਿਲਣ `ਤੇ ਲੇਖਕ ਭਾਈਚਾਰੇ ਵਲੋਂ ਖੁਸ਼ੀ ਦਾ  ਪ੍ਰਗਟਾਵਾ ਕੀਤਾ ਗਿਆ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ,ਸ਼ਾਇਰ ਦੇਵ ਦਰਦ,ਮਨਮੋਹਨ ਢਿਲੋਂ ਅਤੇ ਹਰਜੀਤ ਸੰਧੂ ਨੇ ਸਾਂਝੇ ਤੌਰ ਤੇ ਦਸਿਆ ਕਿ ਇਹ ਸਨਮਾਨ ਡਾ. ਸੂਰੀ ਨੂੰ ਉਹਨਾ ਦੀ ਬਹੁ ਚਰਚਿਤ ਬਾਲ ਪੁਸਤਕ `ਦੁਧ  ਦੀਆਂ ਧਾਰਾਂ` ਨੂੰ ਦਿੱਤਾ ਗਿਆ ਹੈ। ਡਾ. ਸੂਰੀ ਹੁਰਾਂ ਦੇ ਨਾਲ-ਨਾਲ ਡਾ. ਲਖਵਿੰਦਰ ਜੌਹਲ ਨੂੰ `ਗਿਆਨੀ ਗੁਰਮੁੱਖ ਸਿੰਘ ਮੁਸਾਫਰ ਕਵਿਤਾ ਪੁਰਸਕਾਰ` ਅਤੇ ਪ੍ਰਗਟ ਸਿੰਘ ਸਤੌਜ ਨੂੰ `ਪ੍ਰਿ. ਸੁਜਾਨ ਸਿੰਘ ਕਥਾ ਪੁਰਸਕਾਰ` ਦੇਣ ਦਾ ਐਲਾਨ ਕੀਤਾ ਗਿਆ ਹੈ। ਲੇਖਕ ਭਾਈਚਾਰੇ ਵਲੋਂ ਅਰਤਿੰਦਰ ਸੰਧੂ, ਸੈਲਿੰਦਰਜੀਤ ਰਾਜਨ, ਸਰਬਜੀਤ ਸੰਧੂ, ਮੁਖਤਾਰ ਗਿਲ, ਕੇਵਲ ਧਾਲੀਵਾਲ, ਜਗਦੀਸ ਸਚਦੇਵਾ, ਜਗਤਾਰ ਗਿਲ, ਡਾ. ਮੋਹਨ, ਡਾ. ਕਸਮੀਰ ਸਿੰਘ, ਡਾ. ਦਰਿਆ, ਡਾ. ਹੀਰਾ ਸਿੰਘ, ਸੁਮੀਤ ਸਿੰਘ, ਗੁਰਬਾਜ ਛੀਨਾ, ਜਸਬੀਰ ਝਬਾਲ, ਮਨਮੋਹਨ ਬਾਸਰਕੇ, ਜਸਬੀਰ ਸੱਗੂ ਅਤੇ ਇਕਬਾਲ ਕੌਰ ਸੌਧ ਆਦਿ ਨੇ ਸਨਮਾਨ ਜੇਤੂਆਂ ਨੂੰ ਵਧਾਈ ਦੇਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬੰਦ ਹੋਣ ਕਿਨਾਰੇ ਖੜੇ ਭਾਸ਼ਾ ਵਿਭਾਗ ਨੂੰ ਫੰਡ ਜਾਰੀ ਕਰਕੇ ਪਿਛਲੇ ਕਈ ਵਰਿਆਂ ਤੋਂ ਲਟਕੇ ਲੇਖਕਾਂ ਦੇ ਸਨਮਾਨ  ਅਤੇ ਪੁਸਤਕਾਂ ਦੀ ਛਪਾਈ ਸਰਕਾਰ ਪਹਿਲ ਦੇ ਅਧਾਰ `ਤੇ ਸ਼ੁਰੂ ਕਰੇ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply