ਗੁਰਮੁੱਖ ਸਿੰਘ ਨੇ ਹਾਸਲ ਕੀਤਾ ਪਹਿਲਾ ਸਥਾਨ
ਸਮਰਾਲਾ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਇੱਥੋਂ ਨਜਦੀਕੀ ਪਿੰਡ ਘਰਖਣਾ ਵਿਖੇ ਦੀ ਘਰਖਣਾ ਦੁੱਧ ਉਤਪਾਦਕ ਸਹਿਕਾਰੀ ਸਭਾ
ਘਰਖਣਾ ਵੱਲੋਂ ਆਪਣਾ ਸਲਾਨਾ ਬੋਨਸ ਵੰਡ ਸਮਾਰੋਹ ਸੁਸਾਇਟੀ ਦੇ ਅਹਾਤੇ ਵਿਖੇ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਗੁਰਦੀਪ ਸਿੰਘ ਐਮ.ਪੀ.ਏ, ਨਵਪ੍ਰੀਤ ਸਿੰਘ ਐਮ.ਪੀ.ਏ, ਸੁਖਦੇਵ ਸਿੰਘ ਰਿਟਾ: ਏ.ਓ, ਸੁਖਵਿੰਦਰ ਸਿੰਘ ਸਰਪੰਚ, ਰਾਮ ਕਿਸ਼ਨ ਮੈਂਬਰ ਬਲਾਕ ਸੰਮਤੀ, ਸਭਾ ਦੇ ਪ੍ਰਧਾਨ ਰਾਮ ਕਰਨ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਸਭਾ ਸਕੱਤਰ ਲਖਵੀਰ ਸਿੰਘ ਅਤੇ ਸਹਾਇਕ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2017-18 ਦਾ ਸ਼ੁੱਧ ਮੁਨਾਫਾ 2,66,006/- ਰੁਪਏ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ।ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਗੁਰਦੀਪ ਸਿੰਘ ਐਮ.ਪੀ.ਏ ਨੇ ਪੜ੍ਹੀ।ਸੁਖਦੇਵ ਸਿੰਘ ਰਿਟਾ: ਏ.ਓ ਨੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਦਾ ਕਿੱਤਾ ਸਾਡੇ ਲਈ ਬਹੁਤ ਹੀ ਲਾਹੇਵੰਦਾ ਕਿੱਤਾ ਹੈ, ਪ੍ਰੰਤੂ ਸਾਨੂੰ ਕੇਵਲ ਦੁੱਧ `ਤੇ ਹੀ ਨਿਰਭਰ ਨਹੀਂ ਹੋਣਾ ਚਾਹੀਦਾ ਬਲਕਿ ਨਾਲ ਹੀ ਸਹਾਇਕ ਧੰਦੇ ਅਪਣਾ ਕੇ ਆਪਣੇ ਰੋਜਗਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ।ਜਿਸ ਸਬੰਧੀ ਵੇਰਕਾ ਡੇਅਰੀ ਲੁਧਿਆਣਾ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਗੁਰਮੁੱਖ ਸਿੰਘ ਨੇ 17313 ਰੁਪਏ, ਨਿਰਮਲ ਸਿੰਘ ਨੇ 15733, ਹਰਪਾਲ ਸਿੰਘ 8208 ਰੁਪਏ, ਪਵਿੱਤਰ ਸਿੰਘ ਨੇ 7399 ਰੁਪਏ, ਅਵਤਾਰ ਸਿੰਘ ਨੇ 6210 ਰੁਪਏ ਦਾ ਮੁਨਾਫਾ ਪ੍ਰਾਪਤ ਕਰਕੇ ਸਭਾ ਦਾ ਨਾ ਰੌਸ਼ਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਪ੍ਰੀਤ ਸਿੰਘ ਐਮ.ਪੀ.ਏ, ਗੁਰਦੀਪ ਸਿੰਘ ਸੇਖੋਂ ਐਮ.ਪੀ.ਏ ਏਰੀਆ ਸਮਰਾਲਾ, ਰਾਮ ਕਰਨ ਸਿੰਘ ਪ੍ਰਧਾਨ, ਜਰਨੈਲ ਸਿੰਘ ਮੀਤ ਪ੍ਰਧਾਨ, ਰਾਮ ਸ਼ਰਨ, ਪ੍ਰੇਮ ਸਿੰਘ, ਰਾਮ ਲਾਲ, ਲਖਵੀਰ ਸਿੰਘ ਸਕੱਤਰ, ਦਵਿੰਦਰ ਸਿੰਘ ਸਹਿ ਸਕੱਤਰ ਆਦਿ ਸਾਰੇ ਕਮੇਟੀ ਮੈਂਬਰ ਆਦਿ ਹਾਜਰ ਸਨ।
ਅਖੀਰ ਵਿੱਚ ਸੁਖਵਿੰਦਰ ਸਿੰਘ ਸਰਪੰਚ ਵੱਲੋਂ ਆਏ ਮਹਿਮਾਨਾਂ, ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਸਿੰਘ ਰਿਟਾ: ਏ.ਓ ਨੇ ਨਿਭਾਈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media