ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਪੁੱਜੇਗਾ ਮਾਰਚ – ਭਾਈ ਵਡਾਲਾ
ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਿੱਖ ਸਦਭਾਵਨਾ ਦਲ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਖਰੇ ਢੰਗ ਨਾਲ ਮਨਾਉਣ ਦਾ ਐਲਾਨ ਕਰਦਿਆਂ 11-12 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਲੋਧੀ ਤੱਕ `ਗੁਰਦੁਆਰੇ ਬਹਾਲੀ ਮਾਰਚ` ਕੱਢਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਬਲਦੇਵ ਸਿੰਘ ਵਡਾਲਾ ਦੱਸਿਆ ਕਿ ਇੱਕ ਪਾਸੇ ਤਾਂ ਭਾਰਤੀ ਹਕੂਮਤ ਤੇ ਸ਼਼ੋ੍ਰਮਣੀ ਕਮੇਟੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਜਦਕਿ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਗੁਰਦੁਆਰੇ ਗੁ: ਗਿਆਨ ਗੋਦੜੀ ਸਾਹਿਬ (ਹਰਿਦੁਆਰ), ਗੁ: ਗੁਰੂ ਡਾਂਗਮਾਰ ਸਾਹਿਬ (ਨਾਰਥ ਸਿੱਕਮ), ਗੁ: ਮੰਗੂ ਮੱਠ ਸਾਹਿਬ (ਓਡੀਸਾ) ਸਿੱਖ ਪੰਥ ਤੋਂ ਖੋਹ ਲਏ ਗਏ ਹਨ ਅਤੇ ਇੰਨ੍ਹਾਂ ਵਿੱਚੋਂ ਦੋ ਗੁਰਦੁਆਰੇ ਤਾਂ ਢਾਹ ਵੀ ਦਿੱਤੇ ਗਏ ਹਨ।ਇਸ ਲਈ ਇੰਨ੍ਹਾਂ ਗੁਰਦੁਆਰਿਆਂ ਦੀ ਮੁੜ ਬਹਾਲੀ ਲਈ 11-12 ਨਵੰਬਰ ਨੂੰ `ਗੁਰਦੁਆਰੇ ਬਹਾਲੀ ਮਾਰਚ` ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਹ ਮਾਰਚ 11 ਨਵੰਬਰ ਨੂੰ ਸਵੇਰੇ 8:00 ਵਜੇ ਤੋਂ ਬਟਾਲਾ, ਮਹਿਤਾ, ਬਾਬਾ ਬਕਾਲਾ, ਬਿਆਸ, ਢਿੱਲਵਾਂ ਤੋਂ ਹੁੰਦਾ ਹੋਇਆ ਸੈਫਲਾਬਾਦ ਰਾਤ ਦਾ ਵਿਸ਼ਰਾਮ ਕਰੇਗਾ।ਦੂਸਰੇ ਦਿਨ 12 ਨਵੰਬਰ 2019 ਨੂੰ ਇਥੋਂ ਚੱਲ ਕੇ ਮੂੰਡੀ ਮੋੜ, ਤਲਵੰਡੀ ਚੌਧਰੀਆਂ ਤੋਂ ਇਹ ਮਾਰਚ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।ਭਾਈ ਵਡਾਲਾ ਨੇ ਕਿਹਾ ਕਿ ਮਾਰਚ ਦੌਰਾਨ ਇੰਨ੍ਹਾਂ ਗੁਰੂ ਘਰਾਂ ਦੀ ਬਹਾਲੀ ਸਬੰਧੀ ਲਿਟਰੇਚਰ ਦੀ ਵੰਡਿਆ ਜਾਵੇਗਾ ਤਾਂ ਕਿ ਸਿੱਖ ਪੰਥ ਨੂੰ ਇਤਿਹਾਸ ਸਬੰਧੀ ਜਾਗਰੂਕ ਕੀਤਾ ਜਾ ਸਕੇ। ਇਸ ਸਮੇਂ ਸਿੱਖ ਸਦਭਾਵਨਾ ਦਲ ਦਾ ਝੰਡਾ ਸਿੱਖ ਪੰਥ ਨੂੰ ਸਮਰਪਿਤ ਕੀਤਾ ਗਿਆ।
Punjab Post Daily Online Newspaper & Print Media