ਹਜ਼ੂਰ ਸਾਹਿਬ (ਨੰਦੇੜ), 8 ਨਵੰਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਸ਼੍ਰੀ ਗੁਰੂ
ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਅਰੰਭ ਕੀਤਾ ਗਿਆ।ਕੀਰਤਨ ਦਰਬਾਰ ਵਿੱਚ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸੀਤਲ, ਪੰਜ ਪਿਆਰੇ ਭਾਈ ਰਾਮ ਸਿੰਘ ਗੁਰਦੁਆਰਾ ਲੰਗਰ ਸਾਹਿਬ ਦੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਪ੍ਰਧਾਨ ਗੁਰਵਿੰਦਰ ਸਿੰਘ ਵਾਧਵਾ, ਪ੍ਰਸ਼ਾਸਨਿਕ ਅਧਿਕਾਰੀ ਡੀ.ਪੀ ਸਿੰਘ ਚਾਵਲਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਚਿਰਾਗੀਆ, ਮੀਤ ਪ੍ਰਧਾਨ ਠਾਨ ਸਿੰਘ ਬੁੰਗਾਈ, ਕਥਾਕਾਰ ਭਾਈ ਫਤਹਿ ਸਿੰਘ ਕਪੂਰ ਆਦਿ ਮੌਜੂਦ ਸਨ।ਪਰੋਗਰਾਮ ਦੀ ਸ਼ੁਰੁਆਤ ਅਰਦਾਸ ਨਾਲ ਕੀਤੀ ਗਈ।ਉਪਰੰਤ ਹਜ਼ੂਰੀ ਰਾਗੀ ਭਾਈ ਗੁਰਪ੍ਰਤਾਪ ਸਿੰਘ, ਰਾਗੀ ਭਾਈ ਇੰਦਰਜੀਤ ਸਿੰਘ, ਭਰਾ ਰਾਜਿੰਦਰ ਸਿੰਘ ਅਲਵਰਵਾਲੇ, ਭਾਈ ਸਰਬਜੀਤ ਸਿੰਘ ਰਾਗੀ ਅੰਮ੍ਰਿਤਸਰ ਵਾਲੇ , ਕਵੀ ਸੁਰਿੰਦਰ ਸਿੰਘ ਰਮਤਾ ਜੰਲਧਰ, ਭਾਈ ਸਤਬੀਰ ਸਿੰਘ ਸ਼ਾਨ (ਜੰਲਧਰ), ਭਾਈ ਚਰਨ ਸਿੰਘ ਦਰਦੀ (ਮੁੰਬਈ) ਨੇ ਆਪਣੀਆਂ ਕਵਿਤਵਾਂ ਪੇਸ਼ ਕੀਤੀਆਂ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media