Wednesday, August 12, 2026

ਮਾਲ ਰੋਡ ਸਕੂਲ ਵਿਖੇ 15 ਰੋਜ਼ਾ ਬਿਊਟੀਸ਼ਨ ਕੋਰਸ ਦੀ ਸਮਾਪਤੀ `ਤੇ ਵੰਡੀਆਂ ਕਿੱਟਾਂ

ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਮੁੱਖ ਮਹਿਮਾਨ ਵੱਜੋਂ ਪੁੱਜੇ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ PUNJ0911201915ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਦੇ ਸਹਿਯੋਗ ਨਾਲ ਵੁਮੈਨ ਐਂਡ ਚਾਈਲਡ ਸੋਸਾਇਟੀ ਫਾਰ ਰੂਰਲ ਟੈਕਨਾਲੋਜੀ ਵਲੋਂ ਬਿਊਟੀਸ਼ਨ ਕੋਰਸ ਪੂਰਾ ਹੋਣ ਉਪਰੰਤ ਪਹਿਲੇ ਦੋ ਬੈਚਾਂ ਦੀਆਂ ਤਕਰੀਬਨ 120 ਵਿਦਿਆਰਥਣਾਂ ਨੂੰ ਕਿੱਟਾਂ ਅਤੇ ਸਰਟੀਫਿਕੇਟ ਵੰਡੇ ਗਏ।15 ਦਿਨਾਂ ਦੇ ਇਸ ਕੋਰਸ ਦੇ ਪਹਿਲੇ ਬੈਚ ਵਿੱਚ ਸਕੂਲ ਦੀਆਂ 11ਵੀਂ ਅਤੇ 12ਵੀਂ ਜਮਾਤਾਂ ਦੀਆਂ 60 ਅਤੇ ਦੂਜੇੇ ਬੈਚ ਵਿੱਚ 50 ਵਿਦਿਆਰਥਣਾਂ ਨੇ ਪੂਰਨ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਬਿਊੂਟੀਸ਼ਨ ਕੋਰਸ ਪੂਰਾਕਰਨ ਵਾਲ਼ੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾਕਿ ਵਿਦਿਆਰਥਣਾਂ ਨੂੰ ਇਹ ਬਿਊੂਟੀਸ਼ਨ ਕਿਟਸ ਅਤੇੇ ਸਰਟੀਫਿਕੇਟ ਆਪਣੀ ਕਲਾ ਨੂ ਹੋਰ ਨਿਖਾਰਨ ਵਿੱਚ ਕਾਰਗਰ ਸਿੱਧ ਹੋਣਗੇ।
         ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਰੋਜ਼ਗਾਰ ਦਾ ਸ਼ਾਨਦਾਰ ਮੌਕਾ ਪ੍ਰਾਪਤ ਕਰਨ ਹਿੱਤ ਸ਼ੁਰੂਕਰਾਏ ਗਏ ਸਕਿੱਲ ਬੇਸਡ ਬਿਊਟਿਸ਼ਨ ਕੋਰਸ ਦੇ ਇਸ ਨਵੇਕਲੇ ਉਪਰਾਲੇ ਲਈ ਸ੍ਰੀਮਤੀ ਮਨੀਸ਼ਾ ਗੁਲਾਟੀ ਦਾ ਹਧੰਨਵਾਦ ਕੀਤਾ ।ਇਸ ਮੌਕੇ ਸਕੂਲ ਦੇ ਅਧਿਆਪਕਾਂ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਕੁਲਬੀਰ ਕੌਰ, ਸ੍ਰੀਮਤੀ ਰਮਨਦੀਪ ਕੌਰ,ਸ੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਕਵਲਇੰਦਰ ਅਤੇ ਸ਼੍ਰੀਮਤੀ ਪ੍ਰਤਿਭਾਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply