Saturday, April 4, 2026

ਖੂਹ ਦੀ ਮੌਣ ’ਤੇ ਸਮਾਗਮ ਕਰਕੇ ‘ਮੌਤ ਦੀਆਂ ਹਾਰਾਂ’ ਕਿਤਾਬ ਕੀਤੀ ਲੋਕ ਅਰਪਣ

ਭੀਖੀ/ਮਾਨਸਾ, 11 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਮਾਲਵਾ ਐਜੂਕੇਸ਼ਨਲ ਪਬਲਿਕ ਵੈਲਫੇਅਰ ਸੋਸਾਇਟੀ ਵਲੋਂ ਖਿਆਲਾ ਕਲਾਂ PUNJ1111201909ਵਿਖੇ ਮਲਵਈਆਂ ਦੀ ਝਲਾਨੀ ਵਿਖੇ ਵਿਰਾਸਤੀ ਨਮੂਨੇ ਦੇ ਖੂਹ ਦੀ ਮੌਣ ’ਤੇ ਇੱਕ ਵੱਖਰੇ ਅਿੰਦਾਜ਼ ‘ਚ ਕਰਵਾਏ ਗਏ ਸਮਾਗਮ ਦੌਰਾਨ ਪਰਵਾਸੀ ਲੇਖਕ ਹਰਜਿੰਦਰ ਸਿੰਘ ਸਿਆਣ ਦੀ ਪਲੇਠੀ ਪੁਸਤਕ ‘ਮੌਤ ਦੀਆਂ ਰਾਹਾਂ ਡੌਂਕੀ ਅਮੈਰਿਕਾ’ ਲੋਕ ਅਰਪਣ ਕੀਤੀ ਗਈ ।
       ਗੁੱਡਵਿਲ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਪੰਜਾਬੀ ਨੌਜਵਾਨਾਂ ਵਲੋਂ ਇਕਵਾਡੋਰ ਤੋਂ 10 ਦੇਸ਼ਾਂ ਦਾ ਪੈਦਲ, ਪਹਾੜੀ, ਸਮੁੰਦਰੀ ਅਤੇ ਬਹੁਤ ਹੀ ਖਤਰਨਾਕ ਸਫਰ ਕਰਕੇ ਮੈਕਸੀਕੋ ਰਸਤੇ ਅਮੈਰਿਕਾ ਪੁੱਜਣ ਦਾ ਵਰਨਣ ਕੀਤਾ ਗਿਆ ਹੈ।ਅਜਕਲ੍ਹ ਅਮਰੀਕਾ ‘ਚ ਠਹਿਰਣ ਲਈ ਕਾਨੂੰਨੀ ਲੜਾਈ ਲੜ ਰਹੇ ਲੇਖਕ ਨੇ ਕਿਤਾਬ ਜ਼ਰੀਏ ਆਪਣੇ ਸਾਰੇ ਵਿਖੜੇ ਰਸਤਿਆਂ, ਰਸਤਿਆਂ ’ਚ ਮਿਲੇ ਲੋਕਾਂ ਅਤੇ ਥਾਂ-ਥਾਂ ਭੁੱਖ ਤੇਹ ਅਤੇ ਚੱਲਣ ਕਰਕੇ ਮਰਦੇ ਰਾਹੀਆਂ ਦਾ ਜਿਕਰ ਬਾਖੂਬੀ ਕੀਤਾ ਹੈ।
ਇਸ  ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮਨਜੀਤ ਕੌਰ ਔਲਖ, ਡਾਕਟਰ ਕੁਲਦੀਪ ਸਿੰਘ ਦੀਪ, ਰਾਜ ਜੋਸ਼ੀ, ਦਰਸ਼ਨ ਜੋਗਾ, ਰਾਜ ਮਾਨਸਾ, ਬਬਲਜੀਤ ਸਿੰਘ ਖਿਆਲਾ, ਪ੍ਰੋਫੈਸਰ ਸੁਪਨਦੀਪ ਕੌਰ, ਬਲਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਕਾਕਾ ਮਾਨ ਨੇ ਚਰਚਾ ਵਿੱਚ ਭਾਗ ਲਿਆ।ਚਰਚਾ ਵਿੱਚ ਭਾਗ ਲੈਂਦਿਆਂ ਗੁਰਪ੍ਰੀਤ ਕੌਰ ਨੇ ਕਿਹਾ ਨੌਜਵਾਨ ਪੰਜਾਬੀਆਂ ਦਾ ਪਰਵਾਸ ਮਾਵਾਂ, ਭੈਣਾਂ ਅਤੇ ਪਤਨੀਆਂ ਲਈ ਬਹੁਤ ਦੁੱਖਦਾਈ ਬਣਦਾ ਜਾ ਰਿਹਾ ਹੈ।ਸੁਖਵਿੰਦਰ ਸਿੰਘ ਕਾਕਾ ਮਾਨ ਨੇ ਕਿਹਾ ਚਾਹੇ ਲੇਖਕ ਦੀ ਇਹ ਪਹਿਲੀ ਕਿਤਾਬ ਹੈ, ਪਰ ਭਿਆਨਕ ਰਸਤਿਆਂ ’ਤੇ ਚੱਲਦੇ ਹੋਏ ਵੀ ਲੇਖਕ ਵਲੋਂ ਚੇਤੇ ਰੱਖੀਆਂ ਘਟਨਾਵਾਂ ਅਤੇ ਉਨ੍ਹਾਂ ਨੂੰ ਕਿਤਾਬੀ ਰੂਪ ਦੇ ਕੇ ਗਲਤ ਤਰੀਕਿਾਂ ਨਾਲ ਕੀਤੇ ਜਾਂਦੇ ਪਰਵਾਸ ਦੇ ਭਿਆਨਕ ਨਤੀਜਿਆਂ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ ਪਰਵਾਸ ਪੰਜਾਬ ਵਿੱਚ ਅੱਜ ਇੱਕ ਵੱਡਾ ਵਪਾਰ ਹੈ।ਜਿਥੇ ਵਿਦੇਸ਼ੀ ਧਰਤੀ ’ਤੇ ਪੁੱਜਣ ਦੇ ਜੁਗਾੜ ਕਰਨ ਵਾਲੇ ਏਜੰਟ ਕਰੋੜਾਂ ਕਮਾ ਰਹੇ ਹਨ, ਉਥੇ ਪਰਵਾਸ ਦੇ ਗਲਤ ਢੰਗ ਪੰਜਾਬੀਆਂ ਦੀਆਂ ਜ਼ੇਬਾਂ ਵਿਹਲੀਆਂ ਕਰਨ ਦੇ ਨਾਲ ਕੀਮਤੀ ਜਾਨਾਂ ਵੀ ਖਾ ਰਿਹਾ ਹੈ।ਬੁਲਾਰਿਆਂ ਨੇ ਕਿਹਾ ਪਰਵਾਸ ਮਾੜਾ ਨਹੀਂ ਹੁੰਦਾ, ਪਰ ਪਰਵਾਸ ਦੇ ਤਰੀਕੇ ਮਾੜੇ ਹੋ ਸਕਦੇ ਹਨ ।
        ਇਸ ਮੌਕੇ ਵਿਸਰਦੀ ਜਾ ਰਹੀ ਪੰਜਾਬੀ ਕਲਾ ਤੂੰਬੇ ਵਾਲੇ ਕਵੀਸ਼ਰਾਂ ਦੀਆਂ ਕਵੀਸ਼ਰੀਆਂ ਨੇ ਖੂਬ ਰੰਗ ਬੰਨ੍ਹਿਆ। ਅਜੈਬ ਸਿੰਘ ਚਨਾਰਥਲ ਖਾਨਾ ਨੇ ਵਿਰਾਸਤੀ ਖੇਤੀ ਸੰਦਾਂ, ਸੈਂਕੜੇ ਦੇਸ਼ਾਂ ਦੀ ਕਰੰਸੀ ਅਤੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਦੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਨਮੂਨਿਆਂ ਦੀ ਪ੍ਰਦਰਸ਼ਨੀ ਲਗਾਈ।
       ਸਮਾਗਮ ਦੌਰਾਨ ਪੰਜਾਬੀਆਂ ਦੀ ਮਨਪਸੰਦ ਖੁਰਾਕ ਗੁੜ ਦੇ ਘੁਲਾੜੇ ਦਾ ਵੀ ਉਦਘਾਟਨ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ‘ਚ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …

Leave a Reply