ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਦੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵਲੋਂ ਦੋ ਦਿਨਾ ਰੇਡੀਓ ਸਕਰਿਪਟ ਰਾਇਟਿੰਗ ਤੇ ਵਾਇਸਓਵਰ ਵਰਕਸ਼ਾਪ ਅੱਜ ਸਮਾਪਤ ਹੋ ਗਈ।ਦੂਜੇ ਦਿਨ ਵਿਦਿਆਰਥੀਆਂ ਨੂੰ ‘ਪੰਚ ਮਹਾਰ ਬਾਰਡਰਜ਼’ ਅਤੇ ‘ਵੀਰ ਦੁਰਗਾ ਦਾਸ’ ਡਾਕੂਮੈਂਟਰੀਆਂ ਦਿਖਾ ਕੇ ਤਕਨੀਕੀ ਬਾਰੀਖਆਂ ਸਮਝਾਈਆਂ ਗਈਆਂ।ਮੁੱਖ ਬੁਲਾਰੇ ਤੇ ਰੇਡੀਓ ਅਤੇ ਵਾਇਸਓਵਰ ਆਰਟਿਸਟ ਸੰਜੈ ਪਾਰੇਖ ਜੈਪੁਰ ਨੇ ਵਿਦਿਆਰਥੀਆਂ ਮੂੰ ਸ਼ਬਦ ਉਚਾਰਣ ਦਾ ਮਹੱਤਵ ਵਾਇਸਓਵਰ ਅਤੇ ਨਰੇਸ਼ਨ ‘ਚ ਦੱਸਿਆ।ਉਨਾਂ ਨੇ ਰੋਜ਼ਾਨਾ ਜੀਵਨ ‘ਚ ਵਰਤੇ ਜਾਂਦੇ ਲਫਜ਼ ਚੌਕ, ਫੁਲ, ਕਾਲਜ ਆਦਿ ਦਾ ਉਚਾਰਣ ਦੱਸਿਆ ਅਤੇ ਕਾਲਜ ਦੇ ਸਟੂਡੀਓ ਵਿੱਚ ਆਨ ਦਾ ਸਪਾਟ ਕਮਰੀਅਲ ਰਿਕਾਰਡ ਕਰਵਾਏ।
ਅੰਤਿਮ ਸ਼ੈਸ਼ਨ ‘ਚ ਵਿਦਿਆਰਥੀਆਂ ਨੂੰ ਰੇਡੀਓ ਕਮਰਸ਼ੀਅਲਾਂ ਲਈ ਸਕਰਿਪਟ ਰਾਇਟਿੰਗ ਅਤੇ ਉਸ ਦੇ ਵੱਖ-ਵੱਖ ਫਾਰਮੇਟਾਂ ਬਾਰੇ ਦੱਸਿਆ।ਡਾ. ਆਰਿਫ ਮੁਖੀ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ, ਮੁੱਖ ਬੁਲਾਰੇ ਸੰਜੈ ਪਾਰੇਖ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਭਾਗ ਦੀ ਅਜਿਹੀ ਵਰਕਸ਼ਾਪ ਆਯੋਜਿਤ ਕਰਨ ‘ਤੇ ਸ਼ਲਾਘਾ ਕੀਤੀ।
ੀੲਸ ਸਮੇਂ ਪ੍ਰੋ. ਸਾਨਿਆ ਅਰੋੜਾ, ਪ੍ਰੋ. ਵਾਣੀ ਸ਼ਰਮਾ, ਪ੍ਰੋ. ਸੌਂਦਰਿਆ ਕੋਚਰ, ਪ੍ਰੋ. ਰੂਹੀ ਸ਼ਰਮਾ, ਪ੍ਰੋ. ਫੇਰੀ, ਪ੍ਰੋ. ਰਾਜੇਸ਼ ਤਲਵਾਰ, ਪ੍ਰੋ. ਫਵਿੱਤਰ, ਪ੍ਰੋ. ਕਾਲਿਨ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …