Monday, November 2, 2026

ਕਰਨਲ ਬਾਬੂ ਸਿੰਘ ਬੁੱਘੀਪੁਰਾ ਦਾ ਗੁਰੂ ਨਾਨਕ ਦੇਵ ਜੀ ਬਾਰੇ ਗੀਤ ਸੰਗ੍ਰਹਿ ‘ਪੂਰਾ ਜਿੰਨ੍ਹਾਂ ਤੋਲਿਆ ਲੋਕ ਅਰਪਿਤ

ਸੁਲਤਾਨਪੁਰ ਲੋਧੀ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਮੋਗਾ ਵੱਸਦੇ ਨਾਮਵਰ ਪੰਜਾਬੀ ਕਵੀ ਤੇ ਸੀਨੀਅਰ ਸਮਾਜਿਕ ਆਗੂ ਕਰਨਲ PUNJ1111201911ਬਾਬੂ ਸਿੰਘ ਬੁੱਘੀਪੁਰਾ ਦੇ ਗੁਰੂ ਨਾਨਕ ਦੇਵ ਜੀ ਤੇ ਹੋਰ ਧਾਰਮਿਕ ਵਿਸ਼ਿਆਂ ਬਾਰੇ ਗੀਤ ਸੰਗ੍ਰਹਿ ਨੂੰ ਸੁਲਤਾਨਪੁਰ ਲੋਧੀ ਵਿਖੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਨ ਕੀਤਾ।  
           ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਕਰਨਲ ਬਾਬੂ ਸਿੰਘ ਜੀ ਦਾ ਇਹ ਗੀਤ ਸੰਗ੍ਰਹਿ ਸਰੋਦੀ ਸ਼ਬਦਾਂ ਦੇ ਸਹਾਰੇ ਆਪਣਾ ਮੁਲਾਂਕਣ ਕਰਾਵੇਗੀ।ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਕਵਿਤਾ ਵਿੱਚ ਸਰੋਦੀ ਅੰਦਾਜ਼ ਸੁੰਗੜ ਰਿਹਾ ਹੈ।ਪਰ ਕਰਨਲ ਬਾਬੂ ਸਿੰਘ ਨੇ ਸਰੋਦੀ ਭਾਵਨਾ ਦਾ ਕਦੇ ਵੀ ਪੱਲਾ ਨਹੀਂ ਛੱਡਿਆ।ਇਹ ਮੁਬਾਰਕ ਵਾਲੀ ਘੜੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਚਰਨ ਛੋਹ ਪ੍ਰਾਪਤ ਸ਼ਹਿਰ ਵਿੱਚ ਉਨ੍ਹਾਂ ਦਾ ਗੀਤ ਸੰਗ੍ਰਹਿ ਲੋਕ ਅਰਪਿਤ ਹੋ ਰਿਹਾ ਹੈ।
           ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਰਨਲ ਬਾਬੂ ਸਿੰਘ ਮਿੱਠੇ ਗੀਤਾਂ ਦਾ ਸਿਰਜਕ ਹੈ।ਜਿਸ ਨੇ ਇਸ ਪੁਸਤਕ ਤੋਂ ਪਹਿਲਾਂ ‘ਅੱਖਰਾਂ ਦੀ ਮਹਿਕ’ ਤੇ ‘ਬੋਲਦੇ ਅੱਖਰ’ ਤੋਂ ਇਲਾਵਾ ਬੱਚਿਆਂ ਲਈ ‘ਵਿਰਸੇ ਦੇ ਵਾਰਸਾਂ ਨੂੰ’ ਪ੍ਰਕਾਸਿ਼ਤ ਕੀਤਾ ਹੈ।ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ ਕਰਨਲ ਬਾਬੂ ਸਿੰਘ ਲੰਮਾ ਸਮਾਂ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਅਤੇ ਸੈਨਿਕ ਭਲਾਈ ਕਾਰਜਾਂ ਚ ਸਰਗਰਮ ਰਹੇ ਹਨ। ਮਾਣ ਵਾਲੀ ਗੱਲ ਹੈ ਕਿ ਉਹ ਨਵਾਂ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਲਈ ਅਰਪਣ ਆਏ ਹਨ।
              ਨਾਮਵਰ ਪੰਜਾਬੀ ਕਵੀ ਮਨਜਿੰਦਰ ਸਿੰਘ ਧਨੋਆ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਗੀਤ ਸੰਗ੍ਰਹਿ ਰੱਬੀ ਰਮਜ਼ਾਂ ਛੇੜਦਾ ਹੈ।ਉਨ੍ਹਾਂ ਕਿਹਾ ਕਿ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਨੇ ਇਸ ਗੀਤ ਸੰਗ੍ਰਹਿ ਨੂੰ ਆਸ਼ੀਰਵਾਦ ਦਿੰਦਿਆਂ ਲਿਖਿਆ ਹੈ ਕਿ ਕਰਨਲ ਬਾਬੂ ਸਿੰਘ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਅਤੇ ਫ਼ਲਸਫ਼ੇ ‘ਤੇ ਵਿਸ਼ਵਾਸ ਰੱਖਣ ਵਾਲੀ ਸੱਚੀ ਸੁੱਚੀ ਅਤੇ ਉੱਚੀ ਸੋਚ ਦੇ ਮਾਲਕ ਹੋਣ ਕਰਕੇ ਹੀ ਦਮਦਾਰ ਗੀਤ ਲਿਖ ਸਕੇ ਹਨ।
 ਉਘੇ ਕਾਲਮ ਨਵੀਸ ਡਾ: ਸੁਰਜੀਤ ਸਿੰਘ ਦੌਧਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ  ਕਰਨਲ ਬਾਬੂ ਸਿੰਘ ਮੋਗੇ ਦੀ ਮਾਣਮੱਤੀ ਸਾਹਿਤਕ ਹਸਤੀ ਹਨ।
         ਕਰਨਲ ਬਾਬੂ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਡੰਬਰ ਮੁਕਤ ਕੀਤਾ ਸੀ।ਇਸੇ ਕਰਕੇ ਗੁਰੂ ਨਗਰੀ ‘ਚ ਇਹ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਸੰਗਤ ਅਰਪਣ ਕਰਨ ਆਇਆ ਹਾਂ।
             ਇਸ ਮੌਕੇ ਡਾ. ਅਜੀਤਕੰਵਲ ਸਿੰਘ, ਹਰਪਾਲ ਸਿੰਘ ਬਰਾੜ, ਪ੍ਰਭਜੋਤ ਸਿੰਘ, ਰਵੀ ਇੰਦਰ ਸਿੰਘ, ਹਰਮੀਤ ਸਿੰਘ ਢਿੱਲੋਂ, ਕੇ.ਪੀ ਸਿੰਘ ਤੇ ਨਿਰਮਲ ਮਾਨਸ਼ਾਹੀਆ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply