ਬੁੱਢੀ ਉਮਰੇ ਪੈਨਸ਼ਨਰਾਂ ਨੂੰ ਤੰਗ ਕਰਨਾ ਸਰਕਾਰ ਨੂੰ ਪੈ ਸਕਦਾ ਹੈ ਭਾਰੀ – ਸਿਕੰਦਰ ਸਿੰਘ
ਸਮਰਾਲਾ, 14 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪਾਵਰਕਾਮ ਅਤੇ ਟਰਾਂਸਮਿਸ਼ਨ ਦੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ
ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਗਈ।ਉਪਰੰਤ ਵਿਛੜੇ ਪੈਨਸ਼ਨਰਾਂ/ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਜਿਵੇਂ ਕਿ ਬਿਜਲੀ ਯੂਨਿਟਾਂ ‘ਚ ਵਰਤੋਂ ਦੀ ਰਿਆਇਤ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰਨਾ, ਮੈਡੀਕਲ ਭੱਤਾ ਵਧਾ ਕੇ ਘੱਟੋ ਘੱਟ 2500 ਰੁਪਏ ਕਰਨਾ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਜਾਰੀ ਕਰਨਾ ਅਤੇ ਪੇਅ-ਸਕੇਲ 2016 ਤੋਂ ਰੀਵਾਈਜ਼ ਕਰਨਾ ਆਦਿ ਸ਼ਾਮਿਲ ਹਨ। ਮੀਟਿੰਗ ਦੌਰਾਨ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਲੋਕ ਸੰਘਰਸ਼ਾਂ ਦੀ ਲੜਾਈ ਲੜ ਰਹੇ ‘ਧਨੇਰ’ ਦੀ ਸਜ਼ਾ ਰੱਦ ਕੀਤੀ ਜਾਵੇ।ਪੈਨਸ਼ਨਰਾਂ ਨੇੇ ਸਰਕਾਰ ਅਤੇ ਮੈਨੇਜ਼ਮੈਟ ਨੂੰ ਇਹ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪੈਨਸ਼ਨਰਾਂ ਦੀਆਂ ਮੰਗਾਂ ਜਲਦੀ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਮੀਟਿੰਗ ਨੂੰ ਪ੍ਰੇਮ ਸਿੰਘ ਰਿਟਾਇਰ ਐਸ.ਡੀ.ਓ ਸੀਨੀਅਰ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਕੁਮਾਰ ਸਰਕਲ ਆਗੂ, ਦਰਸ਼ਨ ਸਿੰਘ ਖਜ਼ਾਨਚੀ, ਪ੍ਰੇਮ ਚੰਦ ਭਲਾ ਲੋਕ, ਮੋਹਨ ਸਿੰਘ ਮਾਂਗਟ ਕਟਾਣੀ ਕਲਾਂ, ਰਜਿੰਦਰ ਵਡੇਰਾ ਕਾਨੂੰਨੀ ਸਲਾਹਕਾਰ, ਸੰਤੋਖ ਕੁਮਾਰ ਸ਼ੈਣੀ ਅਤੇ ਲੋਕ ਸੰਘਰਸ਼ ਆਗੂ ਕੁਲਵੰਤ ਤਰਕ ਆਦਿ ਨੇ ਸੰਬੋਧਨ ਕੀਤਾ।ਪ੍ਰਧਾਨ ਸਿਕੰਦਰ ਸਿੰਘ ਨੇ ਆਏ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media