Friday, September 25, 2026

ਲੋਕਾਂ ਦੀ ਜਾਨ-ਮਾਲ ਦਾ ਖੋਹ ਬਣੀਆਂ ਚਾਵਾ-ਸਮਰਾਲਾ ਤੇ ਖੰਨਾ-ਸਮਰਾਲਾ ਸੜਕਾਂ – ਲੋਕ ਸੰਘਰਸ਼ ਕਮੇਟੀ

ਸਮਰਾਲਾ, 14 ਨਵੰਬਰ (ਪੰਜਾਬ ਪੋਸਟ-  ਇੰਦਰਜੀਤ ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ, ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਨੇ ਜਾਰੀ ਬਿਆਨ ‘ਚ ਕਿਹਾ ਕਿ ਚਾਵਾ-ਸਮਰਾਲਾ, ਖੰਨਾ-ਸਮਰਾਲਾ ਰੋਡ ਦੀਆਂ ਸੜਕਾਂ ’ਤੇ ਗੋਡੇ-ਗੋਡੇ ਡੂੰਘੇ ਟੋਏ, ਥਾਂ ਪਰ ਥਾਂ ਤੋਂ ਟੁੱਟੀਆਂ ਭੱਜੀਆਂ, ਰੋੜੇ ਖਿਲਰੇ ਹੋਏ, ਪ੍ਰੀਮਿਕਸ ਦਾ ਨਾਉਂ ਨਿਸ਼ਾਨ ਨਹੀਂ।ਸਵਕਾਂ ਏਨੀ ਖਸਤਾ ਹਾਲਤ ’ਚ ਹਨ ਕਿ ਮੋਟਰ ਗੱਡੀਆਂ ਤਾਂ ਕੀ ਇਕ ਸਾਈਕਲ ਸਵਾਰ ਵੀ ਨਹੀਂ ਚਲ ਸਕਦਾ।ਲੋਕਾਂ ਦੀ ਜਾਨ-ਮਾਲ ਦਾ ਖੌਹ ਬਣੀਆਂ ਕਾਤਲੀ ਸੜਕਾਂ ‘ਤੇ ਆਏ ਰੋਜ਼ ਦਰਦਨਾਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।ਸਮਰਾਲਾ ਤੋਂ ਚਾਵਾ, ਖੰਨਾ ਪਹੁੰਚਣ ਲਈ ਕਰੀਬ ਘੰਟੇ ਤੋਂ ਉਪਰ ਸਮਾਂ ਲੱਗਦਾ ਹੈ।ਜਦ ਕਿ ਇਹ ਵੀਹ ਮਿੰਟ ਦਾ ਸਫਰ ਹੈ।ਸਫਰ ਕਰਦੇ ਸਮੇਂ ਲੋਕਾਂ ਨੂੰ ਰੀੜ ਦੀ ਹੱਡੀ, ਪਿੱਠ ’ਚ ਦਰਦ ਸਰਵਾਈਕਲ, ਲੱਕ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ।ਇਹ ਸੰਤਾਪ ਲੋਕ ਕਈ ਸਾਲਾਂ ਤੋਂ ਭੋਗ ਰਹੇ ਹਨ, ਪਰ ਸਰਕਾਰ ਤੇ ਪ੍ਰਸ਼ਾਸ਼ਨ  ਨੇ ਇਹਨਾਂ ਸੜਕਾਂ ਦੀ ਸਾਰ ਨਹੀਂ ਲਈ।ਜਦਕਿ ਲੋਕ ਸੰਘਰਸ਼ ਕਮੇਟੀ ਸਮਰਾਲਾ ਦਾ ਵਫਦ ਅਧਿਕਾਰੀਆਂ ਨੂੰ ਮਿਲ ਕੇ ਯਾਦ ਪੱਤਰ ਦਿੰਦੀ ਆ ਰਹੀ ਹੈ।ਪਰ ਨਾ ਅਕਾਲੀ ਭਾਜਪਾ ਤੇ ਨਾ ਹੀ ਕੈਪਟਨ ਸਰਕਾਰ ਨੇ ਇਹਨਾਂ ਸੜਕਾਂ ਦੀ ਸਾਰ ਲਈ ਹੈ।ਆਗੂਆਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਵਲੋਂ ਵੀ ਕਈ ਵਾਰ ਅਖ਼ਬਾਰਾਂ ’ਚ ਇਹਨਾਂ ਸੜਕਾਂ ਸਬੰਧੀ ਕਰੋੜਾਂ ਰੁਪਏ ਦੀ ਗਰਾਂਟ ਰਲੀਜ਼ ਹੋਣ ਬਾਰੇ ਬਿਆਨ ਛਪ ਚੱਕਾ।ਪਰ ਅਜੇ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ।ਆਗੂਆਂ ਨੇ ਕਿਹਾ ਕਿ ਜੇ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਇਹਨਾਂ ਸੜਕਾਂ ਦੀ ਮੁਰੰਮਤ ਛੇਤੀ ਨਾ ਸ਼ੁਰੂ ਕਰਾਈ ਗਈ ਤਾਂ ਉਹ ਜਥੇਬੰਦੀ ਸਮੁੱਚੇ ਲੋਕਾਂ ਨੂੰ ਨਾਲ ਲੈ ਕੇ ਅਗਲਾ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply