ਡਿਪਟੀ ਕਮਿਸ਼ਨਰ, ਐਸ.ਡੀ.ਐਮ ਤੇ ਹੋਰ ਅਧਿਕਾਰੀਆਂ ਨੇ ਆਖਰੀ ਦਿਨ ਲਵਾਈ ਹਾਜ਼ਰੀ
ਜੰਡਿਆਲਾ ਗੁਰੂ/ ਬਿਆਸ, 19 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ
ਗੁਰੂ ਜੀ ਦੇ ਉਪਦੇਸ਼, ਫਲਸਫ਼ੇ ਅਤੇ ਜੀਵਨ ਤੋਂ ਲੋਕਾਂ ਨੂੰ ਤਕੀਨਕ ਦੀ ਸਹਾਇਤਾ ਰਾਹੀਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਰੌਸ਼ਨੀ ਅਤੇ ਅਵਾਜ਼ ‘ਤੇ ਅਧਾਰਿਤ ਸ਼ੋਅ ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਉਨਾਂ ਦੀ ਪਤਨੀ, ਐਸ.ਡੀ.ਐਮ ਮੇਜਰ ਸੁਮਿਤ ਮੁੱਧ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ।
ਦੱਸਣਯੋਗ ਹੈ ਕਿ ਇੱਥੇ ਸ਼ੋਅ ਕੇਵਲ ਤਿੰਨ ਦਿਨ ਹੀ ਸੀ, ਪਰ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਦਿਨ ਦਾ ਹੋਰ ਵਾਧਾ ਕੀਤਾ ਗਿਆ ਸੀ।ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਮੇਜਰ ਸੁਮਿਤ ਮੁੱਧ ਨੇ ਦੱਸਿਆ ਕਿ 14, 15, 16 ਅਤੇ ਅੱਜ 18 ਨਵੰਬਰ ਤੱਕ ਇਸ ਪ੍ਰੋਗਰਾਮ ਦੇ 8 ਸ਼ੋਅ ਕਰਵਾਏ ਗਏ, ਜਿੰਨਾਂ ਵਿਚ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਇਕ ਅੰਦਾਜ਼ੇ ਮੁਤਾਬਿਕ ਕਰੀਬ 20 ਹਜ਼ਾਰ ਲੋਕ ਇਹ ਸ਼ੋਅ ਵੇਖਣ ਲਈ ਪੁੱਜੇ।
ਵਰਣਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਹੇਠ ਰੌਸ਼ਨੀ ਤੇ ਅਵਾਜ਼ ‘ਤੇ ਅਧਾਰਿਤ ਸ਼ੋਅ ਹਰੇਕ ਜਿਲ੍ਹਾ ਹੈਡ ਕੁਆਰਟਰ ਤੋਂ ਇਲਾਵਾ ਸਤੁਲਜ ਤੇ ਬਿਆਸ ਦਰਿਆ ਵਿੱਚ ਕਰਵਾਏ ਜਾ ਰਹੇ ਹਨ। ਇਸ ਵਿਚ ਗੁਰੂ ਜੀ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਤੇ ਉਨਾਂ ਵੱਲੋਂ ਦਿੱਤੇ ਗਏ ਉਪਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਸ਼ੋਅ ਦੇ ਇੰਚਾਰਜ ਸ੍ਰੀਮਤੀ ਮੀਨਾਕਸ਼ੀ ਨੇ ਦੱਸਿਆ ਕਿ ਹੁਣ ਇਹ ਸ਼ੋਅ ਚਾਰ ਦਿਨ ਤਰਨਤਾਰਨ ਜਿਲ੍ਹੇ ਵਿਚ ਕਰਵਾਇਆ ਜਾਵੇਗਾ, ਜਿਸ ਵਿਚ 22 ਤੇ 23 ਨਵੰਬਰ ਨੂੰ ਪਿੰਡ ਗਗੜੇਵਾਲ ਅਤੇ 26 ਤੇ 27 ਨਵੰਬਰ ਨੂੰ ਪਿੰਡ ਧੂੰਦਾ ਵਿਖੇ ਇਹ ਸ਼ੋਅ ਕਰਵਾਏ ਜਾਣਗੇ।ਇਸ ਮੌਕੇ ਤਹਿਸੀਲਦਾਰ ਮਨਜੀਤ ਸਿੰਘ, ਨਾਇਬ ਤਹਿਸੀਲਦਾਰ ਬੰਗੜ, ਐਕਸੀਅਨ ਪਾਵਰ ਕਾਰਪੋਰੇਸ਼ਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media