Tuesday, March 10, 2026

ਅੰਮ੍ਰਿਤਸਰ ਜਿਲ੍ਹੇ ਨੇ ਦਿਵਿਆਂਗਾਂ ਨੂੰ ਬੈਟਰੀ ਨਾਲ ਚੱਲਣ ਵਾਲੇ ਟ੍ਰਾਈ ਸਾਈਕਲ ਦੇਣ ਦੀ ਕੀਤੀ ਪਹਿਲ

ਹਰ ਲੋੜਵੰਦ ਤੱਕ ਮਦਦ ਪੁੱਜਦੀ ਕਰਨਾ ਸਾਡਾ ਕੋਸ਼ਿਸ਼- ਓ.ਪੀ ਸੋਨੀ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਸਦਕਾ ਅੰਮ੍ਰਿਤਸਰ ਜਿਲ੍ਹੇ ਵਿਚ ਦਿਵਿਆਂਗਾਂ ਨੂੰ ਬੈਟਰੀ ਨਾਲ ਚੱਲਣ PPNJ1911201905ਵਾਲੇ ਟਰਾਈ ਸਾਈਕਲ ਦੇਣ ਦੀ ਪਹਿਲ ਕੀਤੀ ਗਈ ਹੈ।ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਦੀ ਆਰਥਿਕ ਸਹਾਇਤਾ ਨਾਲ ਜ਼ਿਲ੍ਹੇ ਦੇ 387 ਲੋੜਵੰਦ ਵਿਅਕਤੀਆਂ ਨੂੰ ਸਰੀਰਕ ਲੋੜਾਂ ਦੀ ਜ਼ਰੂਰਤ ਅਨੁਸਾਰ ਮੋਟਰਾਈਜ਼ਡ ਟਰਾਈ ਸਾਈਕਲ, ਵੀਲ੍ਹ ਚੇਅਰ, ਸੀ.ਪੀ ਚੇਅਰ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਹਾਇਤਾ ਸਮਗਰੀ ਵੰਡ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਕੀਤੀ।ਉਨਾਂ ਆਪਣੇ ਸੰਬੋਧਨ ਵਿੱਚ ਕਾਰਪੋਰੇਸ਼ਨ ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਨਾਂ ਵੱਲੋਂ ਅੱਜ ਕਰੀਬ 33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਉਪਕਰਨ ਦਿਵਿਆਂਗ ਲੋਕਾਂ ਨੂੰ ਮੁਫ਼ਤ ਵੰਡੇ ਜਾ ਰਹੇ ਹਨ।ਉਨਾਂ ਕਿਹਾ ਕਿ ਸਾਡੀ ਕੋਸ਼ਿਸ ਹੈ ਕਿ ਹਰੇਕ ਲੋੜਵੰਦ ਦੀ ਸਹਾਇਤਾ ਕੀਤੀ ਜਾਵੇ ਅਤੇ ਅੱਜ ਜਿਲ੍ਹਾ ਪ੍ਰਸ਼ਸਾਨ ਦੀ ਅਗਵਾਈ ਹੇਠ ਲਗਾਇਆ ਗਿਆ ਇਹ ਕੈਂਪ ਇਸੇ ਕੋਸ਼ਿਸ਼ ਦਾ ਹਿੱਸਾ ਹੈ।ਉਨਾਂ ਦੱਸਿਆ ਕਿ ਪਹਿਲਾਂ ਇਸ ਸੰਸਥਾ ਵੱਲੋਂ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉਤੇ ਕੈਂਪ ਲਗਾ ਕੇ ਹਰੇਕ ਲੋੜਵੰਦਾ ਸਾਈਜ਼ ਲਿਆ ਗਿਆ ਅਤੇ ਅੱਜ ਸਾਰਿਆਂ ਨੂੰ ਉਨਾਂ ਦੀ ਜ਼ਰੂਰਤ ਅਨੁਸਾਰ ਬਣਾਏ ਗਏ ਬਨਾਉਟੀ ਅੰਗਾਂ ਦੀ ਵੰਡ ਕੀਤੀ ਜਾ ਰਹੀ ਹੈ।
                  ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਦੇਸ਼ ਦੀ ਆਰਟੀਫਿਸ਼ਲ ਅੰਗ ਬਨਾਉਣ ਵਾਲੀ ਨਿਗਮ (ਅਲਿਮਕੋ) ਦਾ ਵੀ ਵਿਸ਼ੇਸ਼ ਯੋਗਦਾਨ ਹੈ, ਜੋ ਕਿ ਹਰੇਕ ਦੀ ਜ਼ਰੂਰਤ ਅਨੁਸਾਰ ਸਹਾਇਤਾ ਸਮੱਗਰੀ ਤਿਆਰ ਕਰਕੇ ਲਿਆਏ ਹਨ। ਉਨਾਂ ਨੇ ਇਸ ਕੰਮ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਰੋਟਰੀ ਕਲੱਬ ਅੰਮਿ੍ਰਤਸਰ ਅਤੇ ‘ਪਹਿਲ’ ਸੰਸਥਾ ਦਾ ਧੰਨਵਾਦ ਵੀ ਕੀਤਾ।ਉਨਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ 28 ਬੈਟਰੀ ਨਾਲ ਚੱਲਣ ਵਾਲੇ ਟਰਾਈ ਸਾਈਕਲ, 13 ਟਰਾਈ ਸਾਈਕਲ, 100 ਵੀਲ੍ਹ ਚੇਅਰ, 9 ਸੀ.ਪੀ ਚੇਅਰ, 62 ਸੁਣਨ ਵਾਲੀਆਂ ਮਸ਼ੀਨਾਂ, 30 ਫੌੜੀਆਂ, 10 ਤੁਰਨ ਵਾਲੀਆਂ ਸਟਿਕ, 14 ਵਾਕਰ, 2 ਸਮਾਰਟ ਫੋਨ, 40 ਬਨਾਉਣੀ ਅੰਗ ਅਤੇ ਹੋਰ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
                 ਵਿਧਾਇਕ ਸੁਨੀਲ ਦੱਤੀ ਨੇ ਓ.ਪੀ ਸੋਨੀ, ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਦੇ ਅਧਿਕਾਰੀਆਂ, ਰੋਟਰੀ ਕਲੱਬਾਂ ਦੇ ਮੈਂਬਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਇਲਾਕੇ ਵਿਚੋਂ ਅੱਜ ਨਵੀਂ ਪਹਿਲ ਲੋੜਵੰਦ ਲੋਕਾਂ ਲਈ ਕੀਤੀ ਗਈ ਹੈ, ਜੋ ਕਿ ਸਾਰੇ ਜਿਲ੍ਹੇ ਦੀਆਂ ਲੋੜਾਂ ਪੂਰੀਆਂ ਕਰੇਗੀ।
                  ਇਸ ਮੌਕੇ ਸਹਾਇਕ ਸਿੱਖਿਆ ਅਧਿਕਾਰੀ ਸ੍ਰੀਮਤੀ ਰੇਖਾ ਮਹਾਜਨ, ਅਰਣ ਮਿਸ਼ਰਾ, ਚੰਦਰ ਪ੍ਰਕਾਸ਼ ਸ਼ਰਮਾ, ਧਰਮਿੰਦਰ ਸਿੰਘ, ਪਰਮਪ੍ਰੀਤ ਕੌਰ, ਪੀ.ਪੀ ਸਿੰਘ, ਇਸ਼ਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
 

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply