Saturday, November 23, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ 50ਵੇਂ ਅੰਤਰ-ਕਾਲਜ ਐਥੇਲੈਟਿਕਸ ਮੁਕਾਬਲੇ 2019 ਸ਼ੁਰੂ

ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਅੰਤਰ-ਕਾਲਜ ਐਥੇਲੈਟਿਕਸ (ਲੜਕੇ ਅਤੇ PPNJ1911201906ਲੜਕੀਆਂ) ਮੁਕਾਬਲੇ 2019 ਅੱਜ ਇਥੇ ਯੂਨੀਵਰਸਿਟੀ ਦੀ ਐਥੇਲੈਟਿਕਸ ਖੇਡ ਮੈਦਾਨ ਵਿਖੇ ਆਰੰਭ ਹੋ ਗਏ।ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ (ਅਲਾਈਡ ਟੀਚਿੰਗ) ਵੱਲੋਂ ਕਰਵਾਏ ਜਾ ਰਹੇਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਸਬੰਧਤ ਕਾਲਜਾਂ ਤੋਂ 400 ਤੋਂ ਵੱਧ ਐਥਲੀਟ ਭਾਗ ਲੈ ਰਹੇ ਹਨ।ਇਹ ਮੁਕਾਬਲੇ 20 ਨਵੰਬਰ ਨੂੰ ਸੰਪੰਨ ਹੋਣਗੇ।
            PPNJ1911201907ਫਿਜ਼ੀਕਲ ਐਜੂਕੇਸ਼ਨ ਵਿਭਾਗ (ਅਲਾਈਡ ਟੀਚਿੰਗ) ਦੇ ਮੁਖੀ ਅਤੇ ਡਾਇਰੈਕਟਰ ਖੇਡਾਂ, ਡਾ. ਸੁਖਦੇਵ ਸਿੰਘ ਨੇ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆ ਆਖਿਆ।ਉਨ੍ਹਾਂ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿਚ ਪੁਰਸ਼ ਵਰਗ ਵਿਚ 5000 ਮੀਟਰ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਲਖਬੀਰ ਸਿੰਘ, 500 ਮੀਟਰ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਮੁਕਸਿੰਦਰ ਸਿੰਘ, 110 ਮੀਟਰ ਹਰਡਲ ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਦੇ ਸੁਖਬੀਰ ਸਿੰਘ ਅਤੇ ਬਰੌਡ ਜੰਪ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸੁਖਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
              ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਵਰਗ ਵਿਚ 5000 ਮੀਟਰ ਵਿਚ ਕੇ.ਐਮ.ਵੀ ਜਲੰਧਰ ਦੀ ਰਾਧਾ ਕੁਮਾਰੀ, 800 ਮੀਟਰ ਵਿਚ ਐਚ.ਐਮ.ਵੀ  ਜਲੰਧਰ ਦੀ ਦੀਪਿਕਾ, 100 ਮੀਟਰ ਹਰਡਲ ਵਿਚ ਵੀ ਐਚ.ਐਮ.ਵੀ ਜਲੰਧਰ ਦੀ ਮਨਦੀਪ ਕੌਰ ਅਤੇ ਸ਼ਾਟ ਪੁਟ ਵਿਚ ਵੀ ਇਸੇ ਕਾਲਜ ਦੀ ਕਵਿਤਾ ਗੋਸੁਆਮੀ ਨੇ ਪਹਿਲਾ ਸਥਾਨ ਹਾਸਲ ਕੀਤਾ।  
            ਉਨ੍ਹਾਂ ਦੱਸਿਆ ਕਿ 19 ਨਵੰਬਰ ਨੂੰ ਲੜਕੀਆਂ ਅਤੇ ਲੜਕਿਆਂ ਦੇ 20 ਕਿ.ਮੀ. ਵਾਕ, 5 ਕਿ.ਮੀ. ਵਾਕ, 400 ਮੀ. ਹਰਡਲ ਹੀਟਸ, 100ਮੀ. ਡੀਕੈਥ., 100 ਮੀ. ਹਰਡਲ, ਬਰੌਡ ਜੰਪ, ਸਾਟ ਪੁਟ, 10000 ਮੀ. ਫਾਈਨਲ, ਸ਼ਾਟ ਪੁਟ ਡੀਕੈਥ., ਹਾਈ ਜੰਪ ਡੀਕੈਥ, 400ਮੀ. ਫਾਈਨਲ, 10000 ਮੀ. ਫਾਈਨਲ, ਹਾਈ ਜੰਪ, ਹਾਈ ਜੰਪ ਫਾਈਨਲ, ਡਿਸਕਸ ਥਰੋਅ ਫਾਈਨਲ, 200 ਮੀ ਹੀਟਸ, 1500 ਮੀਟਰ ਫਾਈਨਲ, 200 ਮੀ. ਸੈਮੀ ਫਾਈਨਲ, ਟ੍ਰਿਪਲ ਜੰਪ ਅਤੇ 200 ਮੀ. ਸੈਮੀ ਫਾਈਨਲ ਦੇ ਮੁਕਾਬਲੇ ਕਰਵਾਏ ਜਾਣਗੇ।
           ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਹਾਫ ਮੈਰਾਥਨ (21 ਕਿ.ਮੀ), 110 ਮੀ. ਹਰਡਲ ਡੀਕੈਥ, ਡਿਸਕਸ ਥਰੋਅ ਡੀਕੈਥ, 200 ਮੀ. ਫਾਈਨਲ, ਬਰੌਡ ਜੰਪ, 200 ਮੀ. ਫਾਈਨਲ, ਜੈਵਲਿਨ ਥਰੋਅ, ਪੋਲ ਵਾਲਟ, 800 ਮੀ. ਫਾਈਨਲ, ਟ੍ਰਿਪਿਲ ਜੰਪ ਫਾਈਨਲ, ਹਾਈ ਜੰਪ ਫਾਈਨਲ, 800 ਮੀ, 1500 ਮੀ. ਡੀਕੈਥ, 4/400 ਮੀ ਰਿਲੇ ਫਾਈਨਲ, ਹੈਮਰ ਥਰੋਅ ਫਾਈਨਲ ਦੇ ਮੁਕਾਬਲੇ ਹੋਣਗੇ।   
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply