Monday, July 6, 2026

21 ਪੰਜਾਬ ਬਟਾਲੀਅਨ ਵਲੋਂ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਕੈਡਿਟਾਂ ਦਾ ਸਨਮਾਨ

ਕਪੂਰਥਲਾ, 19 ਨਵੰਬਰ (ਪੰਜਾਬ ਪੋਸਟ ਬਿਊਰੋ) – 21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਵੱਲੋਂ ਜਲੰਧਰ ਗਰੁੱਪ ਦੀ ਨਿਗਰਾਨੀ ਹੇਠ ਆਲ ਇੰਡੀਆ PPNJ1911201923ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਹਿੱਸਾ ਲੈਣ ਵਾਲੇ ਐਨ.ਸੀ.ਸੀ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ।21 ਪੰਜਾਬ ਬਟਾਲੀਅਨ ਐਨ.ਸੀ.ਸੀ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਹਿਤੇਸ਼ ਦੁੱਗਲ (ਸੈਨਾ ਮੈਡਲ) ਅਤੇ ਕਰਨਲ ਜੀ.ਐਸ ਭੁੱਲਰ ਦੀ ਅਗਵਾਈ ਹੇਠ ਬਟਾਲੀਅਨ ਦਫ਼ਤਰ ਕਪੂਰਥਲਾ ਵਿਖੇ ਕਰਵਾਏ  ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਂਪ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਕੈਡਿਟਾਂ ਨੂੰ ਸਨਮਾਨ ਚਿੰਨ੍ਹ, ਮੈਡਲ ਅਤੇ ਦੋ ਹਜ਼ਾਰ ਰੁਪਏ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।ਇਨ੍ਹਾਂ ਕੈਡਿਟਾਂ ਵਿਚ ਬੇਬੇ ਨਾਨਕੀ ਕਾਲਜ ਮਿਠੜਾ ਦੇ ਕੈਡਿਟ ਜੁਗਰਾਜ ਕੌਰ, ਮਨੂਪ੍ਰਿਆ ਤੇ ਰਿਤੂ, ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ ਦੇ ਸਤਬੀਰ ਸਿੰਘ ਅਤੇ ਗੁਲਸ਼ਨ ਕੌਰ, ਪਾਥਸੀਕਰ ਬਿਆਸ ਦੇ ਸਤਪ੍ਰੀਤ ਸਿੰਘ, ਪਰਮੀਤ ਕੌਰ ਅਤੇ ਰੀਤਿਕਾ, ਜੀ.ਐਨ.ਐਨ ਕਾਲਜ ਨਕੋਦਰ ਦੇ ਹਰਜੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਕੈਡਿਟ ਮੋਨੂੰ ਸ਼ਾਮਿਲ ਸਨ।ਇਨ੍ਹਾਂ ਕੈਡਿਟਾਂ ਦੇ ਮਾਤਾ-ਪਿਤਾ ਅਤੇ ਪ੍ਰਿੰਸੀਪਲ ਵੀ ਸਨਮਾਨੇ ਗਏ।
    ਕਰਨਲ ਹਿਤੇਸ਼ ਦੁੱਗਲ ਨੇ ਦੱਸਿਆ ਕਿ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਪੂਰੇ ਭਾਰਤ ਵਿਚੋਂ 17 ਡਾਇਰੈਕਟੋਰੇਟਾਂ ਨੇ ਭਾਗ ਲਿਆ, ਜਿਸ ਵਿਚ ਵੱਖ-ਵੱਖ ਗਤੀਵਿਧੀਆਂ ਤਹਿਤ ਫਾਇਰਿੰਗ, ਮੈਪ ਰੀਡਿੰਗ ਅਤੇ ਆਬਸਟੈਕਲ ਕੋਰਸ ਆਦਿ ਦੇ ਮੁਕਾਬਲੇ ਹੋਏ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 21 ਪੰਜਾਬ ਬਟਾਲੀਅਨ ਐਨ.ਸੀ.ਸੀ ਕਪੂਰਥਲਾ ਦੇ 10 ਕੈਡਿਟਾਂ ਨੇ ਭਾਗ ਲਿਆ ਅਤੇ ਇਨ੍ਹਾਂ ਦੇ ਵੱਡੇ ਯੋਗਦਾਨ ਸਦਕਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਇਸ ਟੀਮ ਨੂੰ ਸੂਬੇਦਾਰ ਅਵਤਾਰ ਸਿੰਘ ਨੇ ਟ੍ਰੇਨਿੰਗ ਕਰਵਾਈ ਅਤੇ ਐਨ.ਸੀ.ਸੀ ਅਫ਼ਸਰ ਸ਼ਰਵਨ ਕੁਮਾਰ ਯਾਦਵ ਨੇ ਇਸ ਟੀਮ ਦੇ ਕੰਟੀਜੰਟ ਕਮਾਂਡਰ ਵਜੋਂ ਸੇਵਾ ਨਿਭਾਈ।
        ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ ਦੇ ਪ੍ਰਿੰਸੀਪਲ ਡਾ. ਤੇਜਿੰਦਰ ਪਾਲ, ਐਨ.ਸੀ.ਸੀ ਅਫ਼ਸਰ ਕੈਪਟਨ ਅਮਰੀਕ ਸਿੰਘ, ਲੈਫਟੀਨੈਂਟ ਜਗਬੀਰ ਸਿੰਘ ਭੁੱਲਰ, ਪ੍ਰਬਲ ਕੁਮਾਰ ਜੋਸ਼ੀ, ਆਲੋਕ ਗੋਸਵਾਮੀ, ਰਾਜੇਸ਼ ਕੁਮਾਰ, ਪੁਨੀਤ ਪਾਸੀ, ਸ਼ਰਵਨ ਕੁਮਾਰ ਯਾਦਵ, ਸ਼ਮਿੰਦਰ ਸਿੰਘ, ਸੂਬੇਦਾਰ ਮੇਜਰ ਚਿਮਨ ਸਿੰਘ, ਸੁਪਰਡੈਂਟ ਬਲਵਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply