Wednesday, August 12, 2026

ਸੀ.ਜੇ.ਐਮ ਅਜੀਤ ਪਾਲ ਸਿੰਘ ਨੇ ਜ਼ੇਲ੍ਹ ‘ਚ ਕੈਂਪ ਕੋਰਟ ਦੌਰਾਨ ਜਾਰੀ ਕੀਤੇ ਰਿਹਾਈ ਦੇ ਹੁਕਮ

ਕਪੂਰਥਲਾ. 19 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਣਯੋਗ ਸ੍ਰੀ ਕਿਸ਼ੋਰ ਕੁਮਾਰ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ

ACD Systems Digital Imaging

ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਕੇਂਦਰੀ ਜੇਲ੍ਹ, ਕਪੂਰਥਲਾ ਵਿਖੇ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ।ਕੈਂਪ ਕੋਰਟ ਦੌਰਾਨ ਜਿਲ੍ਹਾ ਕਪੂਰਥਲਾ ਦੀਆਂ ਵੱਖ-ਵੱਖ ਕੋਰਟਾਂ ਵਿੱਚੋਂ ਭੇਜੇ ਗਏ ਅਤੇ ਕੇਸਾਂ ਨੂੰ ਡੀਲ ਕਰਦਿਆਂ ਮੋਕੇ ‘ਤੇ ਹੀ ਕਈ ਕੇਸਾਂ ਦਾ ਨਿਪਟਾਰਾ ਕੀਤਾ ਗਿਆ।
              ਜ਼ੇਲ੍ਹ ਦੌਰੇ ਦੌਰਾਨ ਜ਼ੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ ਗਿਆ ਅਤੇ ਕੈਦੀਆਂ/ ਹਵਾਲਾਤੀਆਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਦਾ ਰਿਕਾਰਡ ਬਰੀਕੀ ਨਾਲ ਵਾਚਿਆ ਗਿਆ।ਇਸ ਮੋਕੇ ਕੁਲਵੰਤ ਸਿੰਘ ਸਿੱਧੂ, ਡਿਪਟੀ ਸੁਪਰਡੈਂਟ, ਜੱਜ ਵੀਰ ਸਿੰਘ ਅਤੇ ਪਰਮਿੰਦਰਜੀਤ ਸਿੰਘ, ਪੈਰਾ ਲੀਗਲ ਵਲੰਟੀਅਰ ਤੋਂ ਇਲਾਵਾ ਜ਼ੇਲ੍ਹ ਕਰਮਚਾਰੀ ਵੀ ਹਾਜਰ ਸਨ।
 

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply