Tuesday, April 14, 2026

ਵਾਰ ਹੀਰੋਜ਼ ਸਟੇਡੀਅਮ ’ਚ ਸਿੱਖਿਆ ਮੰਤਰੀ ਸਿੰਗਲਾ ਨੇ ਕੀਤਾ ਅੰਤਰ-ਜ਼ਿਲਾ ਖੇਡਾਂ ਦਾ ਉਦਘਾਟਨ

ਸੰਗਰੂਰ/ ਲੌਂਗੋਵਾਲ, 19 ਨਵੰੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 41ਵੀਆਂ ਅੰਡਰ-11 PPNJ1911201925ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਇਥੋਂ ਦੇ ਵਾਰ ਹੀਰੋਜ਼ ਸਟੇਡੀਅਮ ਵਿਚ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋ ਗਿਆ ਹੈ। ਇਨਾਂ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਦਾ ਉਦਘਾਟਨ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਉਨਾਂ ਆਖਿਆ ਕਿ ਸਿੱਖਿਆ ਵਿਭਾਗ ਸਕੂਲਾਂ ਚੰਗੇ ਖਿਡਾਰੀ ਪੈਦਾ ਕਰਨ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰ ਰਿਹਾ ਹੈ।ਪੰਜਾਬ ਦੇ ਸਾਰੇ ਜ਼ਿਲਿਆਂ ਦੇ ਖਿਡਾਰੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਤੇ ਮਸ਼ਾਲ ਜਗਾਉਣ ਦੀ ਰਸਮ ਜ਼ਿਲਾ ਸੰਗਰੂਰ ਦੇ ਖਿਡਾਰੀਆਂ ਵਲੋਂ ਅਦਾ ਕੀਤੀ ਗਈ, ਜਿਸ ਮਗਰੋਂ ਇਨਾਂ ਖੇਡਾਂ ਦਾ ਸ਼ਾਨਦਾਰ ਰਸਮੀ ਆਗਾਜ਼ ਹੋ ਗਿਆ।18 ਨਵੰਬਰ ਤੱਕ ਚੱਲਣ ਵਾਲੀਆਂ ਇਨਾਂ ਅੰਤਰ ਜ਼ਿਲਾ ਖੇਡਾਂ ਵਿਚ ਪੰਜਾਬ ਭਰ ’ਚੋਂ 4500 ਦੇ ਕਰੀਬ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ।ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੇਸ਼ ਤ੍ਰਿਪਾਠੀ ਤੇ ਐਸ.ਡੀ.ਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ ਵੀ ਹਾਜ਼ਰ ਸਨ।  
            ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚੋਂ ਵੀ ਮੋਹਰੀ ਬਣਾਉਣਾ ਹੈ। ਉਨਾਂ ਆਖਿਆ ਕਿ ਵਾਰ ਹੀਰੋਜ਼ ਖੇਡ ਸਟੇਡੀਅਮ ਨੂੰ ਪੰਜਾਬ ਦਾ ਪਹਿਲੇ ਨੰਬਰ ਦਾ ਖੇਡ ਸਟੇਡੀਅਮ ਬਣਾਇਆ ਜਾਵੇਗਾ। ਡੀ.ਪੀ.ਆਈ (ਐ. ਸਿ) ਇੰਦਰਜੀਤ ਸਿੰਘ ਨੇ ਸਿੱਖਿਆ ਇਸ ਮੌਕੇ ਮੋਜੂਦ ਸਨ।ਸਟੇਟ ਅਬਜ਼ਰਵਰ ਟੀਮ ਦੇ ਂਿੲੰਚਾਰਜ ਹਰਿੰਦਰ ਸਿੰਘ ਗਰੇਵਾਲ ਨੇ ਪ੍ਰਾਇਮਰੀ ਖੇਡਾਂ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲਾ ਸਿੱਖਿਆ ਅਫਸਰ (ਐ.ਸਿ) ਸੰਗਰੂਰ ਪਰਮਜੀਤ ਕੌਰ ਸਿੱਧੂ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੀਆਂ ਖੇਡਾਂ ਦੌਰਾਨ 15 ਤਰਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨਾਂ ਵਿਚ ਐਥਲੈਟਿਕਸ, ਜਿਮਨਾਸਟਿਕ, ਕਰਾਟੇ, ਕੁਸ਼ਤੀਆਂ, ਖੋ-ਖੋ, ਤੈਰਾਕੀ ਆਦਿ ਸ਼ਾਮਲ ਹਨ।ਉਦਾਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਗਿੱਧੇ ਅਤੇ ਭੰਗੜੇ ਸਣੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ।ਮੰਚ ਸੰਚਾਲਨ ਲੈਕਚਰਾਰ ਸੁਰਿੰਦਰ ਸਿੰਘ ਭਰੂਰ ਵੱਲੋਂ ਕੀਤਾ ਗਿਆ।
ਇਸ ਮੌਕੇ ਰੁਪਿੰਦਰ ਸਿੰਘ (ਸਟੇਟ ਆਰਗੇਨਾਈਜ਼ਰ ਖੇਡਾ), ਸੁਨੀਲ ਕੁਮਾਰ (ਡਿਪਟੀ ਡਾਇਰੈਕਟਰ ਖੇਡਾਂ ਪੰਜਾਬ), ਯੋਗਰਾਜ ਸਿੰਘ (ਜ਼ਿਲਾ ਖੇਡ ਅਫ਼ਸਰ ਸੰਗਰੂਰ), ਸੁਭਾਸ਼ ਚੰਦਰ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ.), ਚਰਨਜੀਤ ਵਾਤਿਸ਼ ਅਤੇ ਓਮ ਪ੍ਰਕਾਸ਼ ਸੇਤੀਆ (ਡਿਪਟੀ ਡੀ.ਈ.ਓਜ਼ (ਸੈ.ਸਿੱ.), ਡਾ: ਬਰਜਿੰਦਰਪਾਲ ਸਿੰਘ ਅਤੇ ਵਿਨੋਦ ਕੁਮਾਰ ਹਾਂਡਾ (ਡਿਪਟੀ ਡੀ.ਈ.ਓ (ਐ.ਸਿ.) ਸੰਗਰੂਰ, ਕੁਲਵਿੰਦਰ ਸਿੰਘ ਘਨੌਰ, ਪ੍ਰਿਤਪਾਲ ਸਿੰਘ, ਬਲਜਿੰਦਰ ਰਿਸ਼ੀ, ਸੂਬਾਈ ਟੂਰਨਾਮੈਂਟ ਪ੍ਰੈਸ ਇੰਚਾਰਜ ਹਿਮਾਂਸ਼ੂ ਸਿੰਗਲਾ, ਸ਼ਿਵਰਾਜ ਢੀਂਡਸਾ ਤੇ ਸੰਦੀਪ ਰਿਖੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply