Tuesday, April 14, 2026

ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੀ ਟੀਮ ਪੰਜਵੀਂ ਵਰਲਡ ਚੈਂਪੀਅਨਸ਼ਿਪ ਮਾਸਕੋ ’ਚ ਦਿਖਾਏਗੀ ਜੌਹਰ

ਸਰਕਾਰ ਤੋਂ ਨਹੀਂ ਮਿਲੀ ਅੱਜ ਤੱਕ ਕੋਈ ਮਦਦ – ਵਿਸ਼ਾਲ ਖੰਨਾ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਅਮਨ) – ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ (ਆਈ.ਆਰ.ਪੀ.ਐਫ) ਦੀ ਟੀਮ ਦੇ 8 PPNJ2011201901ਮੈਂਬਰ ਵਰਲਡ ਰਾਅ ਪਾਵਰ ਲਿਫਟਿੰਗ ਵਲੋਂ ਕਰਵਾਈ ਜਾ ਰਹੀ ਵਰਲਡ ਚੈਂਪੀਅਨਸ਼ਿਪ ਵਿਚ ਇੰਡੀਆ ਦੀ ਅਗਵਾਈ ਕਰਨ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਦੀ ਅਗਵਾਈ ਕਰ ਰਹੇ ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੇ ਚੇਅਰਮੈਨ ਤੇ ਇੰਟਰਨੈਸ਼ਨਲ ਪਾਵਰ ਲਿਫਟਰ ਵਿਸ਼ਾਲ ਖੰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਪੰਜਵੀਂ ਵਰਲਡ ਚੈਂਪੀਅਨਸ਼ਿੱਪ ਮੋਸਕੋ (ਰੂਸ) ਵਿਖੇ 3 ਤੋਂ 8 ਦਸੰਬਰ 2019 ਨੂੰ ਹੋਣ ਜਾ ਰਹੀ ਹੈ। ਇਸ ਵਿਚ ਭਾਰਤ ਦੇ 8 ਟੀਮ ਮੈਂਬਰ ਆਪਣੇ ਦੇਸ਼ ਦੀ ਅਗਵਾਈ ਕਰਨਗੇ।
          ਉਨ੍ਹਾਂ ਦੱਸਿਆ ਕਿ ਇਹ ਪੰਜਵੀਂ ਵਰਲਡ ਚੈਂਪੀਅਨਸ਼ਿਪ ਵਿਚ 26 ਦੇਸ਼ਾਂ ਦੇ 2000 ਪਾਵਰ ਲਿਫਟਰ ਹਿੱਸਾ ਲੈ ਰਹੇ ਹਨ।ਇਹ ਟੀਮ 2 ਦਸੰਬਰ 2019 ਨੂੰ ਦਿੱਲੀ ਏਅਰਪੋਰਟ ਤੋਂ ਮਾਸਕੋ ਲਈ ਰਵਾਨਾ ਹੋਵੇਗੀ।ਇੰਡੀਆ ਦੀ ਅਗਵਾਈ ਕਰਨ ਵਾਲੇ 8 ਟੀਮ ਮੈਂਬਰਾਂ ਵਿਚ ਖੁੱਦ ਵਿਸ਼ਾਲ ਖੰਨਾ 4 ਵਾਰ ਵਰਲਡ ਚੈਂਪੀਅਨਸ਼ਿਪ ਦੇ ਜੇਤੂ ਰਹਿ ਚੁੱਕੇ ਹਨ ਅਤੇ ਇਨ੍ਹਾਂ ਦੀ ਇਹ ਉਨਾਂ ਲਈ ਪੰਜਵੀਂ ਵਰਲਡ ਚੈਂਪੀਅਨਸ਼ਿਪ ਹੈ।ਇਸ ਟੀਮ ਵਿਚ 2 ਲੜਕੀਆਂ ਅਤੇ 6 ਪੁਰਸ਼ ਹਨ, ਜਿਸ ਵਿਚ ਅਨੁਪਮ ਗੋਇਲ 43 ਸਾਲ ਦਿੱਲੀ ਤੋਂ ਹਨ ਅਤੇ ਪਹਿਲਾਂ ਵੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਖੇਡ ਚੁੱਕੇ ਹਨ। ਰੋਮਾ ਸ਼ਾਹ (ਲੜਕੀ) 21 ਸਾਲ ਸੂਰਤ ਗੁਜਰਾਤ ਤੋਂ ਹੈ, ਜੋ ਪਹਿਲਾਂ ਵੀ 3 ਵਾਰ ਜੂਨੀਅਰ ਵਰਲਡ ਚੈਂਪੀਅਨ (ਆਪਣੀ ਉਮਰ ਵਰਗ ਵਿਚ) ਬਣ ਚੁੱਕੀ ਹੈ। ਸੋਨਾਲੀ ਸ਼ਰਮਾ ਅੰਮ੍ਰਿਤਸਰ 21 ਸਾਲ ਦੀ ਇਹ ਪਹਿਲੀ ਵਰਲਡ ਚੈਂਪੀਅਨਸ਼ਿੱਪ ਹੈ, ਜਿਸ ਵਿਚ ਭਾਗ ਲੈਣ ਉਹ ਬੇਹੱਦ ਉਤਸ਼ਾਹਿਤ ਹੈ।ਮਹਿਜਾਦ ਪਟੇਲ ਮਹਾਰਾਸ਼ਟਰ 25 ਸਾਲ, ਜੋ ਪਹਿਲਾਂ ਵੀ ਇੰਟਰਨੈਸ਼ਨਲ ਵਰਲਡ ਚੈਂਪੀਅਨਸ਼ਿਪ ਖੇਡ ਚੁੱਕਾ ਹੈ।ਯਸਾਦ (ਰੋਮ ਸ਼ਾਹ ਦਾ ਕੋਚ) ਵੀ ਇਸ ਚੈਂਪੀਅਨਸ਼ਿਪ ਦਾ ਹਿੱਸਾ ਬਣਨ ਜਾ ਰਹੇ ਹਨ।ਜੋਬਨਪ੍ਰੀਤ ਸਿੰਘ ਤਰਨਤਾਰਨ ਤੋਂ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ਲਈ ਜਾ ਰਹੇ ਹਨ ਅਤੇ ਉਹ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਅਠਵੇਂ ਖਿਡਾਰੀ ਅਭਿਸ਼ੇਕ ਸ਼ਾਹ ਹਨ, ਜੋ ਕਿ ਸਭ ਤੋਂ ਛੋਟੀ ਉਮਰ 16 ਸਾਲ ਦੇ ਹਨ, ਗੁਜਰਾਤ ਸੂਰਤ ਨਾਲ ਸਬੰਧਤ ਹਨ।ਵਿਸ਼ਾਲ ਖੰਨਾ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ ਬੇਸ਼ੱਕ ਇਹ ਖਿਡਾਰੀ ਆਪਣੇ ਦੇਸ਼ (ਇੰਡੀਆ) ਦੀ ਅਗਵਾਈ ਕਰਨਗੇ, ਪਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਪਾਸੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ, ਇਹ ਖਿਡਾਰੀ ਖੁਦ ਆਪਣਾ ਖਰਚਾ ਕਰਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀ ਸੂਰਤ ਵਿਚ ਉਨ੍ਹਾਂ ਦੀ ਮਦਦ ਲਈ ਮੋਂਗਾਜ਼ ਆਯੁਰ ਗਰੋ ਦੇ ਐਮ.ਡੀ ਡਾ. ਸੰਜੇ ਮੌਂਗਾ ਉਨ੍ਹਾਂ ਦਾ ਹੱਥ ਫੜ ਕੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਮੁਹੱਈਆ ਕਰਵਾ ਰਹੇ ਹਨ।ਵਿਸ਼ਾਲ ਖੰਨਾ ਅਨੁਸਾਰ 18 ਸਾਲ ਤੋਂ ਉਨ੍ਹਾਂ ਦੀ ਫੈਡਰੇਸ਼ਨ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੀ ਅਤੇ ਉਨ੍ਹਾਂ ਨੇ ਆਪਣੇ ਦਮ ‘ਤੇ ਚਾਰ ਵਾਰ ਵਰਲਡ ਚੈਂਪੀਅਨਸ਼ਿੱਪ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਅਤੇ 18 ਸਾਲ ਤੋਂ ਬਾਅਦ ਮੌਂਗਾਸ ਗਰੌ ਦੇ ਐਮ.ਡੀ ਡਾ. ਸੰਜੇ ਮੌਂਗਾ ਦਾ ਸਹਿਯੋਗ ਉਨ੍ਹਾਂ ਨੂੰ ਮਿਲਿਆ ਹੈ।
            ਇਸ ਮੌਕੇ ਸੈਕਟਰੀ ਰਿਤਿਕਾ ਸ਼ਰਮਾ, ਐਗਜੀਟਿਵ ਮੈਂਬਰ ਰਵੀ ਜੋਰਾ, ਐਗਜੀਟਿਵ ਮੈਂਬਰ ਮੀਤ ਭਾਰਦਵਾਜ, ਮੈਂਬਰ ਕਾਰਜਕਾਰਣੀ ਸੰਦੀਪ ਆਨੰਦ, ਸੋਨਾਲੀ ਸ਼ਰਮਾ, ਸ਼ਾਰਪੀ ਆਦਿ ਮੌਜੂਦ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply