Tuesday, April 14, 2026

ਪੰਜਾਬ ਰਾਜ ਅੰਡਰ-25 ਹਾਕੀ ਦੇ ਫਾਈਨਲ ‘ਚ ਬਠਿੰਡਾ ਦੀ ਝੰਡੀ

ਸਰਕਲ ਸਟਾਇਲ ਕਬੱਡੀ ‘ਚ ਐਸ.ਬੀ.ਐਸ ਨਗਰ ਪਹਿਲੇ, ਫਾਜ਼ਿਲਕਾ ਦੂਜੇ ਅਤੇ ਮਾਨਸਾ ਤੇ ਫਰੀਦਕੋਟ ਤੀਜੇ ਸਥਾਨ `ਤੇ
ਭੀਖੀ/ਮਾਨਸਾ, 20 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ Sports1ਰਾਜ ਮਹਿਲਾ ਖੇਡਾਂ ਅੰਡਰ-25 ਦੇ ਟੇਬਲ ਟੈਨਿਸ ਦੇ ਮੁਕਾਬਲਿਆਂ ਦੌਰਾਨ ਪਹਿਲੇ ਸੈਮੀਫਾਈਨਲ ‘ਚ ਪਟਿਆਲਾ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 3-1 ਦੇ ਅੰਤਰ ਨਾਲ ਹਰਾਇਆ ਅਤੇ ਦੂਜੇ ਸੈਮੀਫਾਈਨਲ ਮੁਕਾਬਲੇ  ਵਿੱਚ ਬਰਨਾਲਾ ਦੀ ਟੀਮ ਨੇ ਰੂਪਨਗਰ ਨੂੰ 3-2 ਅਤੇ ਟੇਬਲ ਟੈਨਿਸ ਦੇ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਦੀ ਟੀਮ ਨੇ ਬਰਨਾਲਾ ਨੂੰ 3-0 ਦੇ ਨਾਲ ਹਾਰ ਦਿੱਤੀ।
            ਇਸੇ ਤਰ੍ਹਾਂ ਕਬੱਡੀ (ਸਰਕਲ ਸਟਾਇਲ) ਦੇ ਮੁਕਾਬਲਿਆਂ ਵਿੱਚ ਐਸ.ਬੀ.ਐਸ ਨਗਰ ਪਹਿਲੇ, ਫਾਜ਼ਿਲਕਾ ਦੂਜੇ ਅਤੇ ਮਾਨਸਾ ਤੇ ਫਰੀਦਕੋਟ ਦੋਨੋਂ ਤੀਜੇ ਸਥਾਨ `ਤੇ ਰਹੇ। ਵਾਲੀਬਾਲ ਦੇ ਮੁਕਾਬਲੇ ਵਿੱਚ ਜਲੰਧਰ, ਸੰਗਰੂਰ ਅਤੇ ਲੁਧਿਆਣਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਬੈਡਮਿੰਟਨ ਦੇ ਪਹਿਲੇ ਸੈਮੀਫਾਈਨਲ ਸੰਗਰੂਰ ਨੇ ਗੁਰਦਾਸਪੁਰ ਨੂੰ 2-0 ਨਾਲ ਅਤੇ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਫਾਜ਼ਿਲਕਾ ਨੇ ਪਟਿਆਲਾ ਨੂੰ 2-0 ਨਾਲ ਮਾਤ ਦੇ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।ਫਾਇਨਲ ਮੁਕਾਬਲੇ ਵਿੱਚ ਸੰਗਰੂਰ ਨੇ ਫਾਜ਼ਿਲਕਾ ਨੂੰ 2-1 ਨਾਲ ਹਰਾ ਕੇ ਫਾਈਨਲ `ਤੇ ਕਬਜ਼ਾ ਕੀਤਾ।
          ਬਾਕਸਿੰਗ ਦੇ ਹੋਏ ਮੁਕਾਬਲਿਆਂ ਵਿੱਚ 14 ਅੰਕਾਂ ਨਾਲ ਬਠਿੰਡਾ ਪਹਿਲੇ, 13 ਅੰਕਾਂ ਨਾਲ ਸੰਗਰੂਰ ਦੂਜੇ ਅਤੇ 9 ਅੰਕਾਂ ਨਾਲ ਪਟਿਆਲਾ ਤੀਜੇ ਸਥਾਨ `ਤੇ ਰਿਹਾ। ਰੋਲਰ ਸਕੇਟਿੰਗ ਦੇ ਮੁਕਾਬਲਿਆਂ ਵਿੱਚ 500 ਮੀਟਰ ਕੁਆਰਡਸ ਵਿੱਚ ਜਪੁਜੀ ਢੀਂਡਸਾ ਸੰਗਰੂਰ ਪਹਿਲੇ ਸਥਾਨ `ਤੇ, ਕਾਵਯਾ ਅੰਮ੍ਰਿਤਸਰ ਦੂਜੇ ਸਥਾਨ `ਅਤੇ ਪਲਕ ਮਾਨਸਾ ਤੀਜੇ ਸਥਾਨ `ਤੇ ਆਏ। ਇਸੇ ਤਰ੍ਹਾਂ 500 ਮੀਟਰ ਇਨਲਾਈਨ ਵਿੱਚ ਤਰਨਪ੍ਰੀਤ ਕੌਰ ਮਾਨਸਾ, ਸੁਖਨਜੋਤ ਕੌਰ ਮਾਨਸਾ ਅਤੇ ਹਰਸ਼ਲ ਸੰਗਰੂਰ ਕ੍ਰਮਵਾਰ ਤੀਜੇ ਸਥਾਨ `ਤੇ ਰਹੇ। ਸੜਕ ਦੌੜ ਇੱਕ ਲੈਪ ਇਨਲਾਈਨ ਵਿੱਚ ਅੰਮ੍ਰਿਤਸਰ ਦੀ ਮਹਿਕ ਗੁਪਤਾ ਪਹਿਲੇ, ਮਾਨਸਾ ਦੀ ਨਿਹਾਰੀਕਾ ਬਾਂਸਲ ਦੂਜੇ ਅਤੇ ਤਰਨਪ੍ਰੀਤ ਕੌਰ ਮਾਨਸਾ ਤੀਜੇ ਸਥਾਨ `ਤੇ ਰਹੇ। ਸੜਕ ਦੌੜ 3000 ਮੀਟਰ ਇਨਲਾਈਨ ਵਿੱਚ ਵੀ ਅੰਮ੍ਰਿਤਸਰ ਦੀ ਮਹਿਕ ਗੁਪਤਾ ਪਹਿਲੇ, ਮਾਨਸਾ ਦੀ ਨਿਹਾਰੀਕਾ ਬਾਂਸਲ ਦੂਜੇ ਅਤੇ ਤਰਨਪ੍ਰੀਤ ਕੌਰ ਮਾਨਸਾ ਤੀਜੇ ਸਥਾਨ `ਤੇ ਕਾਬਜ਼ ਰਹੇ।
             ਤਲਵਾਰਬਾਜ਼ੀ ਦੇ ਮੁਕਾਬਲਿਆਂ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਪਹਿਲੇ, ਪਟਿਆਲਾ ਦੂਜੇ ਅਤੇ ਗੁਰਦਾਸਪੁਰ ਤੇ ਸੰਗਰੂਰ ਦੋਵੇਂ ਟੀਮਾਂ ਤੀਜੇ ਸਥਾਨ `ਤੇ ਰਹੀਆਂ।ਭਾਰ ਚੁੱਕਣ ਦੇ 49 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਸੰਗਰੂਰ ਦੀ ਭਾਵਨਾ ਸ਼ਰਮਾ 125 ਕਿਲੋ ਭਾਰ ਚੁੱਕ ਕੇ ਪਹਿਲੇ ਸਥਾਨ `ਤੇ ਆਈ, ਬਠਿੰਡਾ ਦੀ ਜਸਕਰਨਪ੍ਰੀਤ ਕੌਰ 123 ਕਿਲੋ ਭਾਰ ਚੁੱਕ ਕੇ ਦੂਜੇ ਸਥਾਨ `ਤੇ ਅਤੇ ਸੰਗਰੂਰ ਦੀ ਇੰਦਰਜੀਤ ਕੌਰ 106 ਕਿਲੋ ਭਾਰ ਚੁੱਕ ਕੇ ਤੀਜੇ ਸਥਾਨ `ਤੇ ਰਹੀ। ਇਸੇ ਤਰ੍ਹਾਂ 55 ਕਿਲੋ ਭਾਰ ਵਰਗ ਵਿੱਚ ਬਠਿੰਡਾ ਦੀ ਰਮਨਦੀਪ ਕੌਰ 154 ਕਿਲੋ ਭਾਰ ਚੁੱਕ ਕੇ ਪਹਿਲਾ, ਲੁਧਿਆਣਾ ਦੀ ਪਰਵੀਨ ਕੌਰ 131 ਕਿਲੋ ਭਾਰ ਚੁੱਕ ਕੇ ਦੂਜਾ ਅਤੇ ਗੁਲਸ਼ੋਰੀ ਨੇ 129 ਕਿਲੋ ਭਾਰ ਚੁੱਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
             ਹੈਂਡਬਾਲ ਦੇ ਪਹਿਲੇ ਕੁਆਟਰਫਾਈਨਲ ਵਿੱਚ ਫਿਰੋਜ਼ਪੁਰ ਨੇ ਮੁਹਾਲੀ ਨੂੰ 15-09, ਦੂਜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰੂਪਨਗਰ ਨੇ ਫਰੀਦਕੋਟ ਨੂੰ 30-10, ਤੀਜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਨੇ ਜਲੰਧਰ ਨੂੰ 12-7 ਅਤੇ ਚੌਥੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਮੋਗਾ ਨੇ ਤਰਨਤਾਰਨ ਨੂੰੰ 25-23 ਦੇ ਅੰਤਰ ਨਾਲ ਹਰਾਇਆ।ਇਸ ਤਰ੍ਹਾਂ ਫੁਟਬਾਲ ਦੇ ਮੁਕਾਬਲਿਆਂ ਦੌਰਾਨ ਪਹਿਲੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 1-0, ਦੂਜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਮਾਨਸਾ ਨੇ ਪਟਿਆਲਾ ਨੂੰ 1-0 ਅਤੇ ਤੀਜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 6-5 ਨਾਲ ਹਰਾਇਆ।
                  ਹਾਕੀ ਦੇ ਹੋਏ ਸੈਮੀਫਾਈਨਲ ਮੁਕਾਬਲਿਆਂ ਦੌਰਾਨ ਪਟਿਆਲਾ ਨੇ ਅੰਮ੍ਰਿਤਸਰ ਨੂੰ 3-2, ਬਠਿੰਡਾ ਨੇ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾਇਆ।ਫਾਈਨਲ ਮੁਕਾਬਲੇ ਵਿੱਚ ਬਠਿੰਡਾ ਨੇ ਪਟਿਆਲਾ ਨੂੰ 2-0 ਨਾਲ ਸਿਕਸ਼ਤ ਦਿੱਤੀ। ਹਾਕੀ ਦੇ ਤੀਜੇ ਸਥਾਨ `ਤੇ ਰਹਿਣ ਲਈ ਹੋਣ ਵਾਲੇ ਮੁਕਾਬਲੇ ਦੌਰਾਨ ਜਲੰਧਰ ਨੇ ਅੰਮ੍ਰਿਤਸਰ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply