Wednesday, June 17, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਅੰਤਰ ਕਾਲਜ ਐਥੇਲੈਟਿਕਸ ਸੰਪੰਨ

ਐਚ.ਐਮ.ਵੀ ਕਾਲਜ ਅਤੇ ਲਾਇਲਪੁਰ ਖਾਲਸਾ ਕਾਲਜ ਨੇ ਮਾਰੀ ਬਾਜੀ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 50ਵੀਂ ਅੰਤਰ ਕਾਲਜ PPNJ2111201905ਐਥੇਲੈਟਿਕਸ ਗਹਿਗੱਚ ਮੁਕਾਬਲਿਆਂ ਦੇ ਬਾਅਦ ਲੜਕੀਆਂ ਦੇ ਵਰਗ ਵਿਚ ਐਚ.ਐਮ.ਵੀ ਕਾਲਜ ਜਲੰਧਰ ਜਦੋਂਕਿ ਲੜਕਿਆਂ ਦੇ ਵਰਗ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਝੰਡੀ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਊਂਡ ਵਿਚ ਅੱਜ ਚੱਲੇ ਵੱਖ ਵੱਖ ਖੇਡ ਮੁਕਾਬਲਿਆਂ ਦੇ ਵਿਚ ਖਿਡਾਰੀਆਂ ਨੇ ਆਪੋ ਆਪਣੇ ਕਾਲਜਾਂ ਦੇ ਨਾਂ ਦੇ ਝੰਡੇ ਨੂੰ ਉਚਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ।
       ਜੇਤੂ ਕਾਲਜਾਂ ਨੂੰ ਟਰਾਫੀਆਂ ਅਤੇ ਇਨਾਮ ਦੇਣ ਸਮੇਂ ਸੰਬੋਧਨ ਕਰਦਿਆਂ ਜਿਥੇ ਡਾਇਰੈਕਟਰ ਖੇਡਾਂ, ਡਾ. ਸੁਖਦੇਵ ਸਿੰਘ ਨੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਉਥੇ 50ਵੀਂ ਅੰਤਰ ਕਾਲਜ ਐਥੇਲੈਟਿਕਸ ਮੁਕਾਬਲ਼ਿਆਂ ਵਿਚ ਖਿਡਾਰੀਆਂ ਵੱਲੋਂ ਚੰਗੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖਿਡਾਰੀਆਂ ਦੇ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਹੀ ਮੁੱਖ ਹੋਣਾ ਚਾਹੀਦਾ ਹੈ। ਜਿੱਤ-ਹਾਰ ਨੂੰ ਬਰਾਬਰ ਰੱਖ ਕੇ ਹੀ ਅਗਲੀ ਖੇਡ ਦੇ ਲਈ ਤਿਆਰੀਆਂ ਆਰੰਭ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਲੜਕਿਆਂ ਦੇ ਵਰਗ ਵਿਚ ਓਵਰਆਲ ਟਰਾਫੀ 86 ਅੰਕਾਂ ਨਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਲੈ ਕੇ ਜਾਣ ਵਿਚ ਕਾਮਯਾਬ ਹੋਇਆ ਹੈ ਜਦੋਂਕਿ ਲੜਕੀਆਂ ਦੇ ਵਰਗ ਵਿਚ 92 ਅੰਕ ਪ੍ਰਾਪਤ ਕਰਕੇ ਐਚ.ਐਮ.ਵੀ ਕਾਲਜ, ਜਲੰਧਰ ਜੇਤੂ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਵਰਗ ਵਿਚ 65 ਅੰਕਾਂ ਨਾਲ ਦੂਜਾ ਸਥਾਨ ਖਾਲਸਾ ਕਾਲਜ ਫਾਰ ਵਿਮਨ ਅਤੇ ਲੜਕਿਆਂ ਦੇ ਵਰਗ ਵਿਚ 61 ਅੰਕਾਂ ਨਾਲ ਦੂਜਾ  ਸਥਾਨ ਖਾਲਸਾ ਕਾਲਜ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply