Tuesday, April 14, 2026

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਸੰਗਰੂਰ/ ਲੌਂਗੋਵਾਲ, 21 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਸਤੂਆਣਾ ਸਾਹਿਬ ਤੋਂ ਚੰਗਾਲ ਨੂੰ ਜਾਣ ਵਾਲੀ ਸੜਕ ਦੇ PPNJ2111201907ਵਿਚਕਾਰ ਲੱਕੜਾਂ ਨਾਲ ਭਰੇ ਖੜੇ ਟਰੈਕਟਰ ਟਰਾਲੀ ਦੇ ਪਿਛੇ ਮੋਟਰ ਸਾਈਕਲ ਟਕਰਾ ਜਾਣ ਕਾਰਨ ਮੋਟਰ ਸਾਈਕਲ ਸਵਾਰ ਜਗਸੀਰ ਸਿੰਘ ਚੰਗਾਲ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਥਾਣਾ ਬਾਲੀਆਂ ਦੇ ਏ.ਐਸ.ਆਈ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਜਗਸੀਰ ਸਿੰਘ ਦੇ ਪਿਤਾ ਰਘਵੀਰ ਸਿੰਘ ਵਾਸੀ ਚੰਗਾਲ ਨੇ ਆਪਣੇ ਬਿਆਨਾਂ ‘ਚ ਕਿਹਾ ਹੈ ਕਿ ਉਹ ਅਤੇ ਉਸ ਦਾ ਲੜਕਾ ਜਗਸੀਰ ਸਿੰਘ ਦੋਨੋਂ ਆਪੋ ਆਪਣੇ ਮੋਟਰ ਸਾਈਕਲਾਂ ਤੇ ਖੇਤੋਂ ਪਿੰਡ ਚੰਗਾਲ ਨੂੰ ਆ ਰਹੇ ਸੀ। ਜਿਉਂ ਹੀ ਉਹ ਮਸਤੂਆਣਾ ਸਾਹਿਬ ਅਤੇ ਚੰਗਾਲ ਦੇ ਵਿਚਕਾਰ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਕਿਸੇ ਵਾਹਨ ਦੀਆਂ ਲਾਈਟਾਂ ਕਾਰਨ ਸੜਕ ਦੇ ਵਿਚਕਾਰ ਲੱਕੜਾਂ ਨਾਲ ਭਰੇ ਟਰੈਕਟਰ ਟਰਾਲੀ ਦੇ ਪਿਛੇ ਉਸ ਦੇ ਲੜਕੇ ਵਾਲਾ ਮੋਟਰ ਸਾਈਕਲ ਟਕਰਾ ਗਿਆ। ਇਸ ਹਾਦਸੇ ਦੌਰਾਨ ਜਗਸੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰ ਸੱਟਾਂ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਜਗਸੀਰ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।ਮ੍ਰਿਤਕ ਜਗਸੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਪਿਛੇ ਇਕ 10 ਕੁ ਸਾਲ ਦਾ ਲੜਕਾ ਅਤੇ ਪਤਨੀ ਜਸਵੀਰ ਕੌਰ ਨੂੰ ਛੱਡ ਗਿਆ।
            ਸਦਰ ਥਾਣਾ ਬਾਲੀਆਂ ਦੇ ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਰਘਵੀਰ ਸਿੰਘ ਵਾਸੀ ਚੰਗਾਲ ਦੇ ਬਿਆਨਾਂ ਦੇ ਆਧਾਰ ‘ਤੇ ਟਰੈਕਟਰ ਡਰਾਈਵਰ ਗੁਰਮੇਲ ਸਿੰਘ ਵਾਸੀ ਬੰਗਾਵਾਲੀ ਖ਼ਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply