ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ
ਬਾਈਪਾਸ ਵਿਖੇ ਸੀ.ਬੀ.ਐਸ.ਈ ਵਲੋਂ ਲਗਾਈ ਗਈ ਦੋ ਦਿਨਾਂ ‘ਵਿਗਿਆਨ ਪ੍ਰਦਰਸ਼ਨੀ’ ਦੀ ਸਮਾਪਤੀ `ਤੇ ਸੀ.ਬੀ.ਐਸ.ਈ ਵਲੋਂ ਨਿਯੁੱਕਤ ਕੀਤੇ ਗਏ ਜੱਜ ਡਾ. ਤਿਲਕ ਰਾਜ, ਡਾ. ਬਿਕਰਮਜੀਤ ਸਿੰਘ, ਡਾ. ਸੁਖਮਿੰਦਰਬੀਰ ਸਿੰਘ ਕਲਸੀ, ਪੰਕਜ ਕੁਮਾਰ ਸ਼ਰਮਾ, ਮਿਸਟਰ ਰਜਨੀਸ਼ ਕੁਮਾਰ ਅਤੇ ਕਿਰਨਜੀਤ ਬੱਲ ਸ਼ਾਮਲ ਹੋਏ।ਉਹਨਾਂ ਨੇ ਵਿਗਿਆਨ ਦੇ ਵੱਖ-ਵੱਖ ਉਪ ਵਿਸ਼ਿਆਂ ਨਾਲ ਸੰਬੰਧਤ 151 ਮਾਡਲਾਂ ਦੀ ਕਈ ਨੁਕਤਿਆਂ ਤੋਂ ਘੋਖ ਪੜਤਾਲ ਕਰਕੇ ਨਤੀਜਿਆਂ ਦਾ ਐਲਾਨ ਕੀਤਾ।ਜਿਨ੍ਹਾਂ ਵਿੱਚੋ 24 ਮਾਡਲਾਂ ਨੂੰ ‘ਰਾਸ਼ਟਰੀ ਪੱਧਰ’ ਦੀ ਪ੍ਰਦਰਸ਼ਨੀ ਲਈ ਚੁਣਿਆ ਗਿਆ।ਇਸ ਤੋਂ ਇਲਾਵਾ ‘ਆਰਮੀ ਪਬਲਿਕ ਸਕੂਲ ਪਿੰਡ ਜਗਲੋਟ ਜਿਲਾ ਕਠੂਆ’ ਨੇ ਪਹਿਲਾਂ ‘ਆਰਮੀ ਸਕੂਲ ਮਮੂਨ ਮਿਲਟਰੀ ਸਟੇਸ਼ਨ ਪਠਾਨਕੋਟ’ ਨੇ ਦੂਸਰਾ,‘ਦੇਸਰਾਜ ਵਡੇਰਾ ਡੀ.ਏ.ਵੀ ਸੈਨਟ ਪਬਲਿਕ ਸਕੂਲ ਫਿਲੌਰ ਜਲੰਧਰ’ ਨੇ ਤੀਸਰਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ’ ਨੇ ਚੌਥਾ ਸਥਾਨ ਹਾਸਲ ਕੀਤਾ।ਜੱਜਾਂ ਵਲੋਂ ਵਿਦਿਆਰਥੀਆਂ ਦੁਆਰਾ ਮਿਹਨਤ ਨਾਲ ਤਿਆਰ ਕੀਤੇ ਗਏ ਮਾਡਲਾਂ ਅਤੇ ਉਹਨਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਸਕੂਲ ਵਿੱਚ ਆਏ ਹੋਏ ਮਹਿਮਾਨਾਂ ਲਈ ਕਈ ਤਰਾਂ ਦੇ ‘ਫੂਡ ਸਟਾਲ’ ਲਗਾਏ ਗਏ।
ਸਕੂਲ ਦੇ ਮੈਂਬਰ ਇੰਚਾਰਜ ਮਨਮੋਹਨ ਸਿੰਘ, ਨਵਤੇਜ ਸਿੰਘ ਅਤੇ ਪਿ੍ਰੰਸੀਪਲ ਦਪਿੰਦਰ ਕੌਰ ਨੇ ਇਸ ਮੌਕੇ ਤੇ ਸਮੂਲੀਅਤ ਕੀਤੀ।ਵਿਗਿਆਨ ਪ੍ਰਦਰਸ਼ਨੀ’ ਦੀ ਸਮਾਪਤੀ ‘ਤੇ ਮੇਜ਼ਮਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਭੰਗੜਾ ਪਾਇਆ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media