Sunday, August 2, 2026

ਸੀਵਰੇਜ਼ ਬੋਰਡ ਦੇ ਐਸ.ਡੀ.ਓ ਨੇ ਵਾਰਡ ਨੰ 4 ਦਾ ਕੀਤਾ ਦੋਰਾ- ਸੁਣੀਆਂ ਸ਼ਿਕਾਇਤਾਂ

ਭੀਖੀ/ ਮਾਨਸਾ, 21 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਵਾਰਡ ਨੰ. 4 ਦੇ ਐਮ.ਸੀ ਮਨੋਜ ਕੁਮਾਰ ਰੌਕੀ ਨੇ ਦੱਸਿਆ ਕਿ ਵਾਰਡ ਦੀ PPNJ2111201914ਭਗਵਾਨ ਦਾਸ ਸਾਬਕਾ ਐਮ.ਸੀ ਵਾਲੀ ਗਲੀ ਵਿੱਚ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ 10 ਸਾਲ ਪਹਿਲਾਂ ਪਾਇਆ ਗਿਆ ਸੀ ਤਾਂ ਉਦੋਂ ਵਿਭਾਗੀ ਅਣਗਹਿਲੀ ਨਾਲ ਨਾਂ ਤਾਂ ਡੱਗ ਬਣਾਇਆ ਗਿਆ ਅਤੇ ਨਾਂ ਹੀ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਜੋੜਿਆ ਗਿਆ।ਜਿਸ ਕਾਰਨ ਹੁਣ ਇਹ ਕੰਮ ਕਮੇਟੀ ਠੇਕੇਦਾਰ ਵਲੋਂ ਆਪਣੇ ਪੱਧਰ ‘ਤੇ ਪਾਇਪ ਪਾ ਕੇ ਜੋੜਿਆ ਗਿਆ।ਇਸੇ ਤਰਾਂ ਹੀ ਆਈ.ਸੀ.ਆਈ.ਸੀ.ਆਈ ਬੈਂਕ ਅਤੇ ਸਟੇਟ ਬੈਂਕ ਆਫ ਇੰਡਿਆ ਵਾਲੀ ਗਲੀ ਦੇ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਨਾ ਜੋੜਣ ਕਰ ਕੇ ਗਲੀ ਵਾਲਾ ਸੀਵਰੇਜ ਓਵਰ ਫਲੋ ਹੋ ਗਿਆ ਸੀ।ਸਟੇਟ ਬੈਂਕ ਆਫ ਇੰਡੀਆ ਵਾਲੀ ਗਲੀ ਦਾ ਤਾਂ ਸੀਵਰੇਜ ਤਾਂ ਜੋੜ ਦਿੱਤਾ ਗਿਆ, ਪ੍ਰੰਤੂ ਆਈ.ਸੀ.ਆਈ ਬੈਂਕ ਵਾਲਾ ਹਾਲੇ ਵੀ ਜੋੜਨਾ ਬਾਕੀ ਹੈ।ਜਦੋਂ ਕਿ ਇਸ ਗਲੀ ਨੂੰ ਕਮੇਟੀ ਵਲੋਂ ਪੱਕਾ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਸ਼ਨੀਦੇਵ ਮੰਦਰ ਕਮੇਟੀ ਅਤੇ ਗਊਸ਼ਾਲਾ ਦੇ ਬੈਕਸਾਇਡ ਵਾਲੀ ਗਲੀ ਦਾ ਸੀਵਰੇਜ ਬੰਦ ਹੀ ਪਿਆ ਹੈ ਅਤੇ ਗੰਦਾ ਪਾਣੀ ਓਵਰ ਫਲੋ ਹੋ ਕੇ ਗਲੀਆਂ ਵਿੱਚ ਫੈਲ ਰਿਹਾ ਹੈ।ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
            ਇਸ ਸਮੱਸਿਆ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸ.ਡੀ.ਓ ਹਰਸ਼ਰਨਜੀਤ ਸਿੰਘ ਅਤੇ ਜੇ.ਈ ਰਮਣੀਕ ਕੁਮਾਰ ਨੇ ਸਥਾਨਕ ਵਾਰਡ ਨੰਬਰ 4 ਵਿਖੇ ਐਡਵੋਕੇਟ ਮਨੌਜ ਕੁਮਾਰ ਰੌਕੀ ਐਮ.ਸੀ ਦੇ ਨਾਲ ਵਾਰਡ ਦੀਆ ਗਲੀਆਂ ਦਾ ਦੌਰਾ ਕੀਤਾ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਸਬੰਧੀ ਆਈਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਲਈ।ਉਨ੍ਹਾਂ ਇਸ ਮੌਕੇ ਸ਼ਿਕਾਇਤਾਂ ਹੱਲ ਕੀਤੇ ਜਾਣ ਦਾ ਭਰੋਸਾ ਦਿਵਾਇਆ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply