ਭੀਖੀ, 26 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਸ਼ਹਿਰ ਵਿੱਚ ਅਣਖ ਦੀ ਖ਼ਾਤਰ ਨੌਜਵਾਨ ਨੂੰ ਬੇਰਹਿਮੀ ਨਾਲ ਜਿੰਦਾ ਸਾੜ ਦਿੱਤੇ ਜਾਣ ਦੀ ਖ਼ਬਰ
ਹੈ।
ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ (16) ਦੇ ਵੱਡੇ ਭਰਾ ਨੇ ਆਪਣੇ ਗੁਆਂਢ `ਚ ਇੱਕ ਲੜਕੀ ਨਾਲ ਕਰੀਬ 2 ਵਰ੍ਹੇ ਪਹਿਲਾਂ ਪ੍ਰੇਮ ਵਿਆਹ ਕਰਵਾ ਲਿਆ ਸੀ।ਇਹ ਜੋੜਾ ਉਦੋਂ ਤੋਂ ਬੁਢਲਾਡਾ ਵਿਖੇ ਰਹਿਣ ਲੱਗ ਪਿਆ।ਪਿਛਲੇ ਦਿਨੀਂ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ।ਇਸ ‘ਤੇ ਉਪਰੋਕਤ ਨੌਜਵਾਨ ਮੁਹੱਲੇ `ਚ ਖ਼ੁਸ਼ੀ ਮਨਾਉਂਦਾ ਕਹਿ ਰਿਹਾ ਸੀ ਕਿ ਉਸ ਦਾ ਭਰਾ ਤੇ ਭਰਜਾਈ ਹੁਣ ਘਰ ਵਾਪਸ ਆਉਣਗੇ।ਬੀਤੀ ਰਾਤ ਕੁੱਝ ਨੌਜਵਾਨ ਉਸ ਨੂੰ ਘਰੋਂ ਲੈ ਗਏ ਤੇ ਨੇੜੇ ਹੀ ਬੰਦ ਪਈ ਰਾਈਸ ਮਿੱਲ ਦੇ ਕੋਲ ਲੱਗਦੇ ਖਾਲੀ ਵਿੱਚ ਲਿਜਾ ਕੇ ਉਸ ਦੇ ਹੱਥ ਪੈਰ ਬੰਨ੍ਹ ਕੇ ਪੈਟਰੋਲ ਛਿੜਕਣ ਉਪਰੰਤ ਅੱਗ ਲਗਾ ਦਿੱਤੀ।
ਥਾਣਾ ਸ਼ਹਿਰੀ-1 ਦੇ ਮੁੱਖ ਅਫ਼ਸਰ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਸੂਰਤ ਸਿੰਘ ਦੇ ਬਿਆਨਾਂ `ਤੇ ਲੜਕੀ ਦੇ ਭਰਾ ਜਸ਼ਨ, ਗੁਰਜੀਤ ਸਿੰਘ ਤੇ ਰਾਜੂ ਵਿਰੁੱਧ ਮਾਮਲਾ ਦਰਜ਼ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media