ਅੰਮ੍ਰਿਤਸਰ/ ਖਡੂਰ ਸਾਹਿਬ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾ ਦੇ ਦਿਸ਼ਾ
ਨਿਰਦੇਸ਼ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਾਬਾ ਬਕਾਲਾ ਦੇ ਸਹਿਯੋਗ ਨਾਲ ਸੰਸਦ ਮੈਂਬਰ ਖਡੂਰ ਸਾਹਿਬ ਜਸਬੀਰ ਸਿੰਘ ਡਿੰਪਾ ਦੇ ਖੇਤਾਂ ਵਿਚ ਉਹਨਾਂ ਦੀ ਮਾਤਾ ਸਤਵਿੰਦਰ ਕੌਰ ਵਲੋਂ ਪਰਾਲੀ ਨੂੰ ਅੱਗ ਲਗਾਏ ਬਗੈਰ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜ਼ਾਈ ਕੀਤੀ ਗਈ।ਮਾਤਾ ਸਤਵਿੰੰਦਰ ਕੌਰ ਨੇ ਕਿਹਾ ਕਿ ਪ੍ਰਦੂਸ਼ਣ ਸਾਰਿਆ ਲਈ ਵੱਡੀ ਸਮੱਸਿਆ ਹੈ ਇਸ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜ਼ਾਈ ਸਮੇਂ ਹਾਜ਼ਰ ਸਨ।ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਚੁਣੇ ਹੋਏ ਨੁਮਾਇੰਦੇ ਅੱਗੇ ਆ ਕੇ ਪਰਾਲੀ ਦੇ ਮਸਲੇ ‘ਤੇ ਕਿਸਾਨਾਂ ਦੀ ਅਗਵਾਈ ਕਰਨ।ਇਸੇ ਲਈ ਇਹ ਸ਼ੁਰੂਆਤ ਉਨਾਂ ਆਪਣੇ ਘਰ ਤੋਂ ਕੀਤੀ ਹੈ।ਕਾਂਗਰਸ ਪਾਰਟੀ ਦੇ ਆਗੂ ਗੁਰਮੇਜ਼ ਸਿੰਘ ਚੀਮਾ ਨੇ ਕਿਹਾ ਕਿ ਜਸਬੀਰ ਸਿੰਘ ਡਿੰਪਾ ਉਸਾਰੂ ਸੋਚ ਸਦਕਾ ਵਾਤਾਵਰਣ ਨੁੰ ਬਚਾਉਣ ਲਈ ਕਿਸਾਨਾਂ ਨੁੰ ਪ੍ਰੇਰਿਤ ਕਰ ਰਹੇ ਹਨ।ਖੇਤੀਬਾੜੀ ਵਿਭਾਗ ਵਲੋਂ ਡਾ. ਸਤਵਿੰਦਰਬੀਰ ਸਿੰਘ ਅਤੇ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਪਰਾਲੀ ਨੁੰ ਬਿਨਾ ਅੱਗ ਲਗਾਏ ਕਣਕ ਦੀ ਬਿਜ਼ਾਈ ਕਰਨ ਲਈ ਕਾਫੀ ਵਿਕਸਿਤ ਮਸ਼ੀਨਰੀ ਆ ਚੁੱਕੀ ਹੈ।ਇਸ ਇਲਾਕੇ ਦੇ ਕਿਸਾਨ ਗੁਰਮੀਤ ਸਿੰਘ ਸਠਿਆਲਾ ਨੇ ਵਿਭਾਗ ਦੀ ਸਹਾਇਤਾ ਨਾਲ ਇਸ ਇਲਾਕੇ ਵਿੱਚ ਨਵੀਂ ਸੁਪਰਸੀਡਰ ਮਸ਼ੀਨ ਲਿਆਂਦੀ ਹੈ ਅਤੇ ਇਸ ਮਸ਼ੀਨ ਦੀ ਵਰਤੋ ਕਰਕੇ ਪਰਾਲੀ ਨੂੰ ਬਿਨਾ ਅੱਗ ਲਗਾਏ ਸਿੱਧੇ ਵੱਢਾਂ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ।
ਇਸ ਮੌਕੇ ਗੁਰਮੇਜ਼ ਸਿੰਘ ਚੀਮਾ, ਪੈਸਟੀਸਾਈਡ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਜੈਮਲ ਸਿੰਘ ਖੋਜਕੀਪੁਰ, ਹਰਪਿੰਦਰ ਸਿੰਘ ਰਾਜੂ ਜਲਾਲਾਬਾਦ, ਰਣਜੀਤ ਸਿੰਘ ਰਾਣਾ, ਸਵਰਨ ਸਿੰਘ ਰਈਆ, ਤਰਸੇਮ ਸਿੰਘ ਏ.ਐਸ.ਆਈ, ਪਰਮਜੀਤ ਸਿੰਘ ਬੇਦਾਦਪੁਰ, ਜੁਗਰਾਜ ਸਿੰਘ ਫੇਰੂਮਾਨ ਅਨੋਖ ਖੇਤੀ ਸਟੋਰ, ਸੁਖਦੀਪ ਖੋਜਕੀਪੁਰ, ਰਣਜੀਤ ਖੋਜਕੀਪੁਰ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media