Friday, January 24, 2025

ਮੈੇੇਨੇਜਮੈਂਟ ਅਤੇ ਕਾਮਰਸ ਕਾਲਜ ਵੱਲੋਂ ਵਿਦਿਆਰਥੀਆਂ ਲਈ ਇਕ ਫਰੈਸ਼ਰਜ਼ ਪਾਰਟੀ

ਵਿਦਿਆਰਥੀਆਂ ਲਈ ਆਪਸੀ ਮਿਲਵਰਤਨ ਅਤੇ ਇਕਜੁਟਤਾ ਦੀ ਭਾਵਨਾ ਪ੍ਰਬਲ ਕਰਨ ਦਾ ਸ੍ਰੋਤ

PPN29091402
ਕੈਪਸ਼ਨ: ਫਰੈਸ਼ਰਜ਼ ਪਾਰਟੀ ਮੌਕੇ ਰੰਗਾਰੰਗ ਪ੍ਰੋਗਰਾਮ। ਤਸਵੀਰ ਗੋਲਡੀ
ਬਠਿੰਡਾ,  29 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) –  ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਮੈੇੇਨੇਜਮੈਂਟ ਅਤੇ ਕਾਮਰਸ ਕਾਲਜ ਵੱਲੋਂ ਨਵੇਂ ਆਏ ਵਿਦਿਆਰਥੀਆਂ ਲਈ ਇਕ ਫਰੈਸ਼ਰਜ਼ ਪਾਰਟੀ ਦਾ ਆਯੋਜਿਨ ਕੀਤਾ ਗਿਆ । ਇਸ ਪਾਰਟੀ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਸਤੀਸ਼ ਗੋਸਵਾਮੀ, ਵਿੱਤੀ ਮਾਮਲਿਆਂ ਦੇ ਡਾਇਰੈਕਟਰ ਡਾ. ਨਰਿੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਧਰੁਵ ਰਾਜ ਗੋਦਾਰਾ ਅਤੇ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸ਼ੁਖਦਵਿੰਦਰ ਸਿੰਘ ਕੌੜਾ ਸ਼ਾਮਲ ਹੋਏ । ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਰਜਿਸਟਰਾਰ ਸਤੀਸ਼ ਗੋਸਵਾਮੀ ਅਤੇ ਹੋਰ ਉੱਚ ਅਹੁਦੇਦਾਰਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ । ਆਪਣੇ ਸੰਬੋਧਨੀ ਭਾਸ਼ਣ ਵਿਚ ਬੋਲਦਿਆਂ ਗੋਸਵਾਮੀ ਨੇ ਅਨੁਸ਼ਾਸ਼ਨ ਅਤੇ ਸਮੇਂ ਦੀ ਪਾਬੰਦੀ ਵਿਚ ਰਹਿਣ ਦੇ ਗੁਣਾਂ ਨੂੰ ਧਾਰਨ ਕਰਦਿਆਂ ਬੁਲੰਦੀਆਂ ਤੱਕ ਪਹੁੰਚ ਕੇ ਜ਼ਿੰਦਗੀ ਦਾ ਅਸਲ ਆਨੰਦ ਮਾਣਨ ਲਈ ਵਿਦਿਆਰਥੀਆਂ ਨੂੰ ਪ੍ਰੇਰਨਾ ਕੀਤੀ । ਇਸ ਮੌਕੇ ਵਿਦਿਆਰਥੀਆਂ ਨੇ ਅਲੱਗ-ਅਲੱਗ ਪੇਸ਼ਕਾਰੀਆਂ ਡਾਂਸ, ਗੀਤ, ਗਿੱਧਾ, ਭੰਗੜਾ ਆਦਿ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹਿਆ । ਨਸ਼ਿਆਂ ਅਤੇ ਭਰੂਣ ਹੱਤਿਆ ਦੇ ਖਿਲਾਫ ਸਮਾਜ ਨੂੰ ਸੇਧ ਦੇਣ ਵਾਲੀ ਕੋਰੀਓਗ੍ਰਾਫੀ ‘ਜ਼ਿੰਦਗੀ ਦੀ ਦੌੜ’ ਵੀ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ।
ਇਸ ਮੌਕੇ ਵਿਦਿਆਰਥੀਆਂ ਦੇ ਅਲੱਗ-ਅਲੱਗ ਮਾਡਲਿੰਗ ਪੜਾਵਾਂ ਦੇ ਜ਼ਰੀਏ ਪ੍ਰਤਿਭਾ ਦੀ ਪਛਾਣ ਕਰਦਿਆਂ ਮੋਕਸ਼ਲੋਬਾਂ ਅਤੇ ਜਯੋਤਸਨਾਂ ਨੂੰ ਮਿਸਟਰ ਅਤੇ ਮਿਸ ਫਰੈਸ਼ਰ ਐਲਾਨਿਆਂ ਗਿਆ । ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਸਬੰਧੀ ਵਧਾਈ ਦੇ ਪਾਤਰ ਦਰਸਾਉਂਦਿਆਂ ਡੀਨ ਡਾ. ਅਮਨਦੀਪ ਸਿੰਘ ਅਤੇ ਸਟਾਫ ਦੇ ਕਾਰਜ ਨੂੰ ਸਲਾਹਿਆ, ਜਿਨ੍ਹਾਂ ਨੇ ਵਿਦਿਆਰਥੀਆਂ ਦੁਆਰਾ ਰਿਹ ਸਾਰਾ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚਾੜ੍ਹਿਆ । ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਸਬੰਧ ਵਿਚ ਕਿਹਾ ਕਿ ਫਰੈਸ਼ਰ ਪਾਰਟੀਆਂ

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply