ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਤੈਰਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੰਟਰ ਕਾਲਜ ਤੈਰਾਕੀ ਰਨਰ-ਅੱਪ ਜਿੱਤਿਆ। 25-26 ਸਤੰਬਰ ਨੂੰ ਆਯੋਜਿਤ ਰਨਰ-ਅੱਪ ਵਿਚ ਟੀਮ ਨੇ ਸ਼ਾਨਦਾਰ 59 ਅੰਕ ਹਾਸਲ ਕੀਤੇ। ਜੀ. ਐਨ. ਡੀ. ਯੂ. ਕੈਂਪਸ ਜਲੰਧਰ ਨੇ 33 ਅੰਕ ਹਾਸਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕੁਮਾਰੀ ਗਾਰਗੀ ਨੇ 3 ਸੋਨੇ, 4 ਚਾਂਦੀ ਤੇ 4 ਕਾਂਸੀ ਦੇ ਤਮਗੇ ਹਾਸਿਲ ਕੀਤੇ।ਕੁਮਾਰੀ ਆਂਚਲ ਨੇ 2 ਸੋਨੇ, 5 ਚਾਂਦੀ ਤੇ 2 ਕਾਂਸੀ ਦੇ ਤਮਗੇ ਹਾਸਿਲ ਕੀਤੇ। ਕੁਮਾਰੀ ਬੇਵੀ ਨੇ 4 ਸੋਨੇ, 1 ਚਾਂਦੀ ਤੇ 1 ਕਾਂਸੀ ਤਮਗਾ ਹਾਸਿਲ ਕੀਤਾ ਜਿਥੇ ਕਿ ਕੁਮਾਰੀ ਨੇਹਾ ਨੇ 1 ਸੋਨੇ ਅਤੇ ਕੁਮਾਰੀ ਜੋਤੀ ਨੇ 1 ਚਾਂਦੀ ਤਮਗਾ ਹਾਸਿਲ ਕੀਤਾ। ਕਾਲਜ ਦੀ ਮੁਖੀ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ। ਉਹਨਾਂ ਨੇ ਟੀਮ ਦੀ ਭਵਿੱਖ ਵਿੱਚ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।ਖੇਡ ਵਿਭਾਗ ਦੀ ਮੁਖੀ ਕੁਮਾਰੀ ਸਵੀਟੀ ਬਾਲਾ, ਮੈਡਮ ਸਵਿਤਾ ਕੁਮਾਰੀ ਤੇ ਰੁਪਿੰਦਰ ਕੌਰ ਨੇ ਵੀ ਖਿਡਾਰਨਾਂ ਨੂੂੰ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …