ਡਾ: ਕੁਲਦੀਪ ਰਾਏ ਮਰੀਜ਼ ਦਾ ਚੈਕਅੱਪ ਕਰਦੇ ਹੋਏ। ਤਸਵੀਰ- ਗੋਲਡੀ
ਬਠਿੰਡਾ29 ਸਤੰਬਰ (ਸੰਜੀਵ )- ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਵਿਸ਼ਵ ਦਿਲ ਦਿਹਾੜਾ ਸਥਾਨਕ ਹਸਪਤਾਲ ਦੇ ਡਾਕਟਰ ਕੁਲਦੀਪ ਰਾਏ ਵਲੋਂ ਦਿਲ ਦੇ ਰੋਗਾਂ ਸੰਬੰਧੀ ਚੈਂਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਇਸ ਕੈਂਪ ਵਿਚ ਚੈਂਕਅੱਪ ਅਤੇ ਜਾਣਕਾਰੀ ਲੈ ਕੇ ਭਰਪੂਰ ਲਾਭ ਉਠਾਇਆ। ਇਸ ਤੋਂ ਇਲਾਵਾ ਡਾਕਟਰ ਵਲੋਂ ਬਲੱਡ ਸ਼ੂਗਰ, ਬੀ ਪੀ ਅਤੇ ਸਰੀਰ ਦੇ ਹੋਰ ਜਨਰਲ ਚੈਂਕਅੱਪ ਕਰਵਾਇਆ। ਇਸ ਕੈਂਪ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪੂਰਨ ਸਹਿਯੋਗ ਦਿੱਤਾ ਗਿਆ।